''ਮੰਜੇ ਬਿਸਤਰੇ 2'' ਦੇ ਦੂਜੇ ਗੀਤ ''ਕਰੰਟ'' ਦਾ ਟੀਜ਼ਰ ਰਿਲੀਜ਼, ਵੀਡੀਓ

Friday, March 8, 2019 3:04 PM
''ਮੰਜੇ ਬਿਸਤਰੇ 2'' ਦੇ ਦੂਜੇ ਗੀਤ ''ਕਰੰਟ'' ਦਾ ਟੀਜ਼ਰ ਰਿਲੀਜ਼, ਵੀਡੀਓ

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਤੇ ਅਦਾਕਾਰੀ ਨਾਲ ਫੈਨਜ਼ ਦੀ ਦੀਵਾਨਾ ਬਣਾਉਣ ਵਾਲੇ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੀ ਫਿਲਮ 'ਮੰਜੇ ਬਿਸਤਰੇ 2' ਦੇ ਨਵੇਂ ਗੀਤ 'ਕਰੰਟ' ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਫਿਲਮ 'ਚ ਗਿੱਪੀ ਨਾਲ ਸਿਮੀ ਚਾਹਲ ਮੁੱਖ ਭੂਮਿਕਾ 'ਚ ਹੈ। ਇਸ ਵੀਡੀਓ 'ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਗੀਤ ਪ੍ਰਤੀ ਲੋਕਾਂ ਦਾ ਉਤਸੁਕਤਾ ਵਧਾ ਰਿਹਾ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਮਿੱਠੀ ਬੋਲੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਹਾਲਾਂਕਿ ਇਸ ਗੀਤ ਦੇ ਬੋਲ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਮਿਊਜ਼ਿਕ ਜੇ. ਕੇ. ਵਲੋਂ ਤਿਆਰ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

Lao ji #current from #manjebistre2 aa riha 11th March nu...👍 #12april2019 @humblemotionpictures

A post shared by Gippy Grewal (@gippygrewal) on Mar 7, 2019 at 6:32pm PST


ਦੱਸਣਯੋਗ ਹੈ ਕਿ 'ਮੰਜੇ ਬਿਸਤਰੇ 2' 'ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ। ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਇਹ ਫਿਲਮ 12 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।


Edited By

Sunita

Sunita is news editor at Jagbani

Read More