ਉਡੀਕਾਂ ਖਤਮ, ਰਿਲੀਜ਼ ਹੋਇਆ 'ਮੰਜੇ ਬਿਸਤਰੇ 2' ਦਾ ਗੀਤ 'ਨੈਣਾ' (ਵੀਡੀਓ)

Monday, April 8, 2019 12:39 PM
ਉਡੀਕਾਂ ਖਤਮ, ਰਿਲੀਜ਼ ਹੋਇਆ 'ਮੰਜੇ ਬਿਸਤਰੇ 2' ਦਾ ਗੀਤ 'ਨੈਣਾ' (ਵੀਡੀਓ)

ਜਲੰਧਰ (ਬਿਊਰੋ) — 12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਦਾ ਨਵਾਂ ਗੀਤ 'ਨੈਣਾ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਮੰਜੇ ਬਿਸਤਰੇ 2' ਦੇ ਇਸ ਗੀਤ ਨੂੰ ਪੰਜਾਬੀ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਹਾਲਾਂਕਿ ਗੀਤ ਦੇ ਬੋਲ ਜੀਤ ਸੰਧੂ ਵਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਸੌਲ ਰੋਕਰਸ ਵਲੋਂ ਤਿਆਰ ਕੀਤਾ ਗਿਆ ਹੈ। 'ਨੈਣਾ' ਗੀਤ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ 'ਮੰਜੇ ਬਿਸਤਰੇ 2' ਦਾ ਗੀਤ 'ਨੈਣਾ' ਨੂੰ Îਿਫਲਮ ਦੇ ਨਾਇਕ ਗਿੱਪੀ ਗਰੇਵਾਲ ਅਤੇ ਨਾਇਕਾ ਸਿਮੀ ਚਾਹਲ 'ਤੇ ਫਿਲਮਾਇਆ ਗਿਆ ਹੈ।

 
ਦੱਸਣਯੋਗ ਹੈ ਕਿ 'ਮੰਜੇ ਬਿਸਤਰੇ 2' 'ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਤੋਂ ਇਲਾਵਾ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਆਦਿ ਕਈ ਦਿੱਗਜ ਕਲਾਕਾਰਾਂ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ। ਦੱਸ ਦਈਏ ਕਿ ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ ਅਤੇ ਫਿਲਮ ਦੇ ਸਿਨੇਮਾਟੋਗ੍ਰਾਫਰ ਵੀ ਉਹੀ ਹਨ। ਗਿੱਪੀ ਗਰੇਵਾਲ ਵਲੋਂ ਆਪਣੇ ਘਰੇਲੂ ਬੈਨਰ 'ਹੰਬਲ ਮੋਸ਼ਨ ਪਿਕਰਚਸ' ਦੇ ਬੈਨਰ ਹੇਠ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਵੀ ਖੁਦ ਹੀ ਲਿਖੇ ਹਨ। ਜਦੋਂਕਿ ਫਿਲਮ ਦੇ ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਨਰੇਸ਼ ਕਥੂਰੀਆ ਨੇ ਨਿਭਾਈ ਹੈ।


Edited By

Sunita

Sunita is news editor at Jagbani

Read More