ਲੋਕਾਂ ਨੂੰ ਖੂਬ ਪਸੰਦ ਆ ਰਿਹੈ ''ਮੰਜੇ ਬਿਸਤਰੇ 2'' ਦਾ ਟ੍ਰੇਲਰ (ਵੀਡੀਓ)

Sunday, March 17, 2019 10:39 AM

ਜਲੰਧਰ (ਬਿਊਰੋ) : ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਮੁੱਖ ਭੂਮਿਕਾ 'ਚ ਹਨ। ਹਾਲ ਹੀ 'ਚ ਗਿੱਪੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਟ੍ਰੇਲਰ ਦੇ ਵਿਊਜ਼ ਬਾਰੇ ਦੱਸਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ 'ਮੰਜੇ ਬਿਸਤਰੇ 2' ਦੇ ਟ੍ਰੇਲਰ ਨੂੰ 2 ਮਿਲੀਅਨ ਤੋਂ ਵਧ ਲੋਕ ਦੇਖ ਚੁੱਕੇ ਹਨ। ਹਾਲਾਂਕਿ ਟ੍ਰੇਲਰ ਤੋਂ ਪਹਿਲਾਂ ਫਿਲਮ ਦੇ ਟਾਈਟਲ ਟਰੈਕ ਸਮੇਤ ਦੋ ਗੀਤ ਰਿਲੀਜ਼ ਹੋਏ ਸਨ, ਜਿੰਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸ ਦਈਏ ਕਿ 'ਮੰਜੇ ਬਿਸਤਰੇ 2' ਸ਼ੂਟਿੰਗ ਸਮੇਂ ਤੋਂ ਹੀ ਚਰਚਾ 'ਚ ਬਣੀ ਹੋਈ ਹੈ। ਗਿੱਪੀ ਗਰੇਵਾਲ ਦੀ ਇਹ ਫਿਲਮ 'ਮੰਜੇ ਬਿਸਤਰੇ' ਦਾ ਸੀਕਵਲ ਹੈ। ਇਸ ਸੀਕਵਲ ਦੀ ਸ਼ੂਟਿੰਗ ਕੈਨੇਡਾ 'ਚ ਕੀਤੀ ਗਈ ਹੈ। ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ, ਜਿਸ 'ਚ ਕੈਨੇਡਾ 'ਚ ਵੱਸਦੇ ਪੰਜਾਬੀ ਪਰਿਵਾਰਾਂ ਦੇ ਵਿਆਹ ਸੱਭਿਆਚਾਰ ਨੂੰ ਦਰਸਾਇਆ ਜਾਵੇਗਾ। ਫਿਲਮ ਦੇ ਟ੍ਰੇਲਰ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਫਿਲਮ ਦਿਲਚਸਪ ਤੇ ਕਾਮੇਡੀ ਨਾਲ ਭਰਪੂਰ ਹੋਵੇਗੀ। ਗਿੱਪੀ ਗਰੇਵਾਲ ਦੀ ਹੀ ਲਿਖੀ ਇਸ ਫਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਗਿੱਪੀ ਗਰੇਵਾਲ ਵੱਲੋਂ ਹੀ ਆਪਣੇ ਨਿੱਜੀ ਬੈਨਰ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ 12 ਅਪ੍ਰੈਲ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਪਹਿਲਾਂ ਨਾਲੋਂ ਵੀ ਦਿਲਚਸਪ ਹੋਵੇਗੀ। ਕੈਨੇਡਾ ਵਰਗੇ ਮੁਲਕ 'ਚ ਫਿਲਮਾਈ ਗਈ।

PunjabKesari

ਇਸ ਫਿਲਮ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੈਨੇਡਾ ਵਰਗੇ ਮੁਲਕ 'ਚ ਪੰਜਾਬੀ ਲੋਕ ਕਿਸ ਤਰੀਕੇ ਨਾਲ ਅਤੇ ਕਿੰਨਾ ਰਸਮਾਂ ਨਾਲ ਵਿਆਹ ਕਰਦੇ ਹਨ। ਗਿੱਪੀ ਗਰੇਵਾਲ ਅਤੇ ਸਿਮੀ ਚਾਹਲ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਰਾਣਾ ਰਣਬੀਰ, ਰਾਣਾ ਜੰਗ ਬਹਾਦਰ, ਕਰਮਜੀਤ ਅਨਮੋਲ, ਜੱਗੀ ਸਿੰਘ, ਮਲਕੀਤ ਰੌਣੀ, ਰਘਬੀਰ ਬੋਲੀ, ਅਨੀਤਾ ਦੇਵਗਨ, ਗੁਰਪੀ੍ਰਤ ਕੌਰ ਭੰਗੂ ਅਤੇ ਨਿਸ਼ਾ ਬਾਨੋ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਣਗੇ। ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫਿਲਮ ਦਾ ਮਿਊਜ਼ਿਕ ਜੱਸੀ ਕਤਿਆਲ, ਗੁਰਮੀਤ ਸਿੰਘ ਅਤੇ ਸੋਲ ਰੌਕਰਸ ਨੇ ਤਿਆਰ ਕੀਤਾ ਹੈ। ਜਤਿੰਦਰ ਸ਼ਾਹ ਦੇ ਪਿੱਠਵਰਤੀ ਸੰਗੀਤ ਨਾਲ ਸਜੀ 'ਮੰਜੇ ਬਿਸਤਰੇ 2' ਦੀ ਇਕ ਖਾਸ ਗੱਲ ਇਹ ਵੀ ਹੈ ਕਿ ਇਹ ਫਿਲਮ ਕੈਨੇਡਾ ਵਰਗੇ ਮੁਲਕਾਂ 'ਚ ਪੰਜਾਬੀ ਫਿਲਮਾਂ ਦਾ ਨਵਾਂ ਰਾਹ ਬਣਾਏੇਗੀ।


Edited By

Sunita

Sunita is news editor at Jagbani

Read More