ਰਿਲੀਜ਼ ਹੁੰਦੇ ਹੀ ਗਲੋਬਲ ਟਰੈਂਡਿੰਗ 'ਚ ਛਾਇਆ ਮਨਕੀਰਤ ਔਲਖ ਦਾ 'ਬ੍ਰਦਰਹੁਡ'

Saturday, September 8, 2018 7:22 PM

ਜਲੰਧਰ (ਬਿਊਰੋ)— ਮਨਕੀਰਤ ਔਲਖ ਦੇ ਨਵੇਂ ਗੀਤ 'ਬ੍ਰਦਰਹੁਡ' ਨੂੰ ਯੂਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਇਹ ਗੀਤ ਯੂਟਿਊਬ 'ਤੇ ਗਲੋਬਲ ਟਰੈਂਡਿੰਗ 'ਚ 5ਵੇਂ ਨੰਬਰ 'ਤੇ ਹੈ। ਇਸ ਗੀਤ ਨੂੰ ਹੁਣ ਤੱਕ 6,133,526 ਤੋਂ ਵਧ ਵਾਰ ਦੇਖਿਆ ਜਾ ਚੁੱਕਿਆ ਹੈ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਾਫ ਹੈ, ਗੀਤ ਯਾਰੀ-ਦੋਸਤੀ 'ਤੇ ਆਧਾਰਿਤ ਹੈ। ਮਨਕੀਰਤ ਔਲਖ ਦੇ ਨਾਲ ਇਸ ਗੀਤ ਨੂੰ ਸਿੰਗਾ ਨੇ ਵੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਵੀ ਸਿੰਗਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ।

PunjabKesari
ਵੀਡੀਓ ਦੀ ਗੱਲ ਕਰੀਏ ਤਾਂ ਇਸ ਨੂੰ ਕਾਫੀ ਖੂਬਸੂਰਤ ਢੰਗ ਨਾਲ ਫਿਲਮਾਇਆ ਗਿਆ ਹੈ। ਵੀਡੀਓ ਸੁੱਖ ਸੰਘੇੜਾ ਵਲੋਂ ਬਣਾਈ ਗਈ ਹੈ। ਗੀਤ ਦੀ ਵੀਡੀਓ ਇਕ ਸ਼ਾਰਟ ਫਿਲਮ ਵਾਂਗ ਪੇਸ਼ ਕੀਤੀ ਗਈ ਹੈ, ਜਿਸ 'ਚ ਇਕ ਕਹਾਣੀ ਚੱਲਦੀ ਹੈ। ਗੀਤ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ, ਜਿਹੜਾ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ ਸਾਗਾ ਹਿਟਸ 'ਤੇ ਰਿਲੀਜ਼ ਹੋਇਆ ਹੈ।


Edited By

Kapil Kumar

Kapil Kumar is news editor at Jagbani

Read More