Movie Review : ਮਾਡਰਨ ਪ੍ਰੇਮ ਕਹਾਣੀ ਨੂੰ ਪੇਸ਼ ਕਰਦੀ ਹੈ 'ਮਨਮਰਜ਼ੀਆਂ'

9/14/2018 2:11:42 PM

ਮੁੰਬਈ (ਬਿਊਰੋ)— ਅਨੁਰਾਗ ਕਸ਼ਯਪ ਦੀਆਂ ਫਿਲਮਾਂ ਦਾ ਜ਼ਿਕਰ ਹੁੰਦੇ ਹੀ ਦਿਮਾਗ 'ਚ ਖੂਨ-ਖਰਾਬਾ, ਗੋਲੀਆਂ ਦੀ ਆਵਾਜ਼, ਕਤਲ ਅਤੇ ਡਾਰਕ ਸ਼ੇਡ ਆ ਜਾਂਦੇ ਹਨ। ਪਹਿਲੀ ਵਾਰ ਨਿਰਮਾਤਾ-ਨਿਰਦੇਸ਼ਕ ਆਨੰਦ ਐੱਲ ਰਾਏ ਨੇ ਉਨ੍ਹਾਂ 'ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਪ੍ਰੇਮ ਕਹਾਣੀ 'ਮਨਮਰਜ਼ੀਆਂ' ਦੀ ਸਕ੍ਰਿਪਟ ਦਿੱਤੀ, ਜਿਸ ਨੂੰ ਕਨਿਕਾ ਢਿੱਲੋਂ ਨੇ ਲਿਖੀ ਹੈ। ਪਹਿਲਾਂ ਵੀ ਇਸ ਫਿਲਮ ਦੀ ਪਲਾਨਿੰਗ ਹੋਈ ਸੀ ਪਰ ਮਨ ਮੁਤਾਬਕ ਸ਼ੂਟਿੰਗ ਨਾ ਹੋਣ ਕਾਰਨ ਫਿਲਮ ਨੂੰ ਹੋਲਡ 'ਤੇ ਰੱਖ ਦਿੱਤਾ ਗਿਆ ਸੀ। ਅੰਤ ਵਿੱਕੀ ਕੌਸ਼ਲ, ਤਾਪਸੀ ਪਨੂੰ ਅਤੇ ਅਭਿਸ਼ੇਕ ਬੱਚਨ ਨਾਲ ਫਿਲਮ ਦੀ ਸ਼ੂਟਿੰਗ ਪੂਰੀ ਹੋਈ ਤੇ ਅੱਜ ਇਹ ਫਿਲਮ ਰਿਲੀਜ਼ ਹੋ ਗਈ ਹੈ।


ਕਹਾਣੀ
ਫਿਲਮ ਦੀ ਕਹਾਣੀ ਅੰਮ੍ਰਿਤਸਰ (ਪੰਜਾਬ) ਦੀ ਹੈ, ਜਿੱਥੇ ਵਿੱਕੀ (ਵਿੱਕੀ ਕੌਸ਼ਲ) ਅਤੇ ਰੂਮੀ (ਤਾਪਸੀ ਪਨੂੰ) ਵਿਚਕਾਰ ਡੂੰਘਾ ਇਸ਼ਕ ਹੈ। ਵਿੱਕੀ ਹਮੇਸ਼ਾ ਘਰ ਦੀਆਂ ਕੰਧਾਂ ਟੱਪ ਕੇ ਰੂਮੀ ਨੂੰ ਮਿਲਣ ਆਉਂਦਾ ਹੈ ਅਤੇ ਇਸ ਗੱਲ ਤੋਂ ਪੂਰਾ ਮੁਹੱਲਾ ਜਾਣੂ ਹੈ। ਜਦੋਂ ਇਸ ਦੀ ਜਾਣਕਾਰੀ ਰੂਮੀ ਦੇ ਘਰਵਾਲਿਆਂ ਨੂੰ ਹੁੰਦੀ ਹੈ ਤਾਂ ਉਹ ਸ਼ਰਤ ਰੱਖਦੇ ਹਨ ਕਿ ਵਿੱਕੀ ਨੂੰ ਰੂਮੀ ਨਾਲ ਵਿਆਹ ਕਰਨਾ ਪਵੇਗਾ ਅਤੇ ਘਰ ਆ ਕੇ ਹੱਥਾ ਮੰਗਣਾ ਪਵੇਗਾ। ਕਹਾਣੀ 'ਚ ਟਵਿਸਟ ਉਸ ਸਮੇਂ ਆਉਂਦਾ ਹੈ ਕਿ ਜਦੋਂ ਰੂਮੀ ਦਾ ਵਿਆਹ ਐੱਨ. ਆਰ. ਆਈ. ਰੌਬੀ ਨਾਲ ਤੈਅ ਹੋ ਜਾਂਦਾ ਹੈ। ਇਸ ਗੱਲ ਨੂੰ ਸੁਣ ਕੇ ਵਿੱਕੀ ਕਾਫੀ ਗੁੱਸੇ 'ਚ ਆ ਜਾਂਦਾ ਹੈ। ਕਹਾਣੀ 'ਚ ਕਈ ਮੋੜ ਆਉਂਦੇ ਹਨ, ਜਿਸ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਚਾਹੀਦੀ ਹੈ।


ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦੀ ਕਹਾਣੀ ਸਾਧਾਰਨ ਹੈ ਪਰ ਅਨੁਰਾਗ ਕਸ਼ਅੱਪ ਨੇ ਆਪਣੇ ਖਾਸ ਅੰਦਾਜ਼ 'ਚ ਇਸ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਹੈ। ਅੰਮ੍ਰਿਤਸਰ ਦੀਆਂ ਗਲੀਆਂ 'ਚ ਹੋਣ ਵਾਲੇ ਇਸ਼ਕ 'ਚ ਵੱਖਰੇ-ਵੱਖਰੇ ਫਲੇਵਰ ਪਾ ਕੇ ਪੇਸ਼ ਕੀਤਾ ਗਿਆ ਹੈ। ਫਿਲਮ ਵਲੋਂ ਆਪਣੇ ਜ਼ਮਾਨੇ ਦੀ ਮਸ਼ਹੂਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੂੰ ਸ਼ੁੱਕਰੀਆ ਅਦਾ ਵੀ ਕੀਤਾ ਗਿਆ ਹੈ। 


ਐਕਟਿੰਗ
ਵਿੱਕੀ ਕੌਸ਼ਲ ਨੂੰ ਇਕ ਡੀ. ਜੇ. ਦੇ ਕਿਰਦਾਰ 'ਚ ਦਿਖਾਇਆ ਗਿਆ ਹੈ, ਜੋ ਕਿ ਹੋਸ਼ ਤੇ ਬੇਹੋਸ਼ੀ 'ਚ ਵੱਖਰੇ-ਵੱਖਰੇ ਅੰਦਾਜ਼ 'ਚ ਰਹਿੰਦਾ ਹੈ। ਫਿਲਮ 'ਚ ਵਿੱਕੀ ਦਾ ਕੰਮ ਚੰਗਾ ਹੈ। ਤਾਪਸੀ ਦਾ ਕਿਰਦਾਰ ਵੀ ਕਾਫੀ ਸ਼ਾਨਦਾਰ ਹੈ। ਇਕ ਲੰਬੇ ਗੈਪ ਤੋਂ ਬਾਅਦ ਅਭਿਸ਼ੇਕ ਨੇ ਸਿਲਵਰ ਸਕ੍ਰੀਨ 'ਤੇ ਵਾਪਸੀ ਕੀਤੀ ਹੈ ਅਤੇ ਉਨ੍ਹਾਂ ਨੇ ਵੀ ਆਪਣੇ ਕਿਰਦਾਰ ਨਾਲ ਨਿਆਂ ਕੀਤਾ ਹੈ।


ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰੀ ਕੜੀ ਇਸ ਦੀ ਰਫਤਾਰ ਹੈ, ਜੋ ਕਿ ਬਹੁਤ ਵੱਡੀ ਸਮੱਸਿਆ ਵੀ ਹੈ। ਸਭ ਕੁਝ ਕਾਫੀ ਆਰਾਮ ਨਾਲ ਹੌਲੀ-ਹੌਲੀ ਚੱਲ ਰਿਹਾ ਹੁੰਦਾ ਹੈ। ਇਕ ਸਮੇਂ ਬਾਅਦ ਅਜਿਹਾ ਲੱਗਦਾ ਹੈ ਕਿ ਫਿਲਮ ਦਾ ਇੰਟਰਵਲ ਕਦੋਂ ਹੋਵੇਗਾ? ਕਲਾਈਮੈਕਸ ਵੀ ਕਾਫੀ ਵੱਡਾ ਹੈ, ਜਿਸ ਨੂੰ ਕ੍ਰਿਸਪੀ ਕੀਤਾ ਜਾਂਦਾ ਤਾਂ ਫਿਲਮ ਹੋਰ ਵੀ ਬਿਹਤਰ ਦਿਸ ਸਕਦੀ ਸੀ। 


ਬਾਕਸ ਆਫਿਸ
ਫਿਲਮ ਦੀ ਲਾਗਤ ਲਗਭਗ 30 ਕਰੋੜ ਦੱਸੀ ਜਾ ਰਹੀ ਹੈ। ਵੱਡੀ ਸਟਾਰ ਕਾਸਟ ਕਾਰਨ ਫਿਲਮ ਨੂੰ ਚੰਗੀ ਓਪਨਿੰਗ ਮਿਲਣ ਦੀ ਉਮੀਦ ਹੈ। ਫਿਲਮ ਚੰਗੀ ਕਮਾਈ ਕਰ ਸਕਦੀ ਹੈ। ਇਹ ਫਿਲਮ ਨੂੰ 1500 ਤੋਂ ਜ਼ਿਆਦਾ ਸਕ੍ਰੀਨਸ 'ਤੇ ਰਿਲੀਜ਼ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News