ਮੰਨਾ ਮੰਡ ਦੇ ਨਵੇਂ ਰਿਲੀਜ਼ ਹੋਣ ਜਾ ਰਹੇ ਗੀਤ 'ਦਿਲ ਨਹੀਂ ਲੱਗਣਾ' ਦਾ ਪੋਸਟਰ ਰਿਲੀਜ਼

7/19/2017 8:28:04 PM

ਜਲੰਧਰ— 'ਬੰਬੂਕਾਟ', 'ਰੁੱਤ ਪਿਆਰ ਦੀ' ਤੇ 'ਪੈੱਗ ਲੱਗੇ ਸੀ' ਵਰਗੇ ਗੀਤਾਂ ਨਾਲ ਸਰੋਤਿਆਂ ਵਿਚਾਲੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਦਾ ਨਵਾਂ ਗੀਤ 'ਦਿਲ ਨਹੀਂ ਲੱਗਣਾ' ਛੇਤੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਮੰਨਾ ਮੰਡ ਨੇ ਸੋਸ਼ਲ ਮੀਡੀਆ 'ਤੇ ਗੀਤ ਦਾ ਪੋਸਟਰ ਰਿਲੀਜ਼ ਕਰਕੇ ਦਿੱਤੀ ਹੈ। ਮੰਨਾ ਮੰਡ ਨੇ ਪੋਸਟਰ ਸ਼ੇਅਰ ਕਰਦਿਆਂ ਲਿਖਿਆ, 'Pichhle kayi dina ton main te mere kujh dost eh likh likh post paa rahe si, te jihna nu nhi pta si oh puchh rahe si te jaanan layi Betaab si. Ajj iss besabri nu mukaundey hoye pesh karde haan. "Dil Nai Lagna" mere agle geet di pehli jhalak.'

ਦੱਸਣਯੋਗ ਹੈ ਕਿ 'ਦਿਲ ਨਹੀਂ ਲੱਗਣਾ' ਗੀਤ ਦਾ ਸੰਗੀਤ ਗੁਰਮੋਹ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਰਾਜ ਚਲੋਤਰਾ ਨੇ ਲਿਖੇ ਹਨ। ਗੀਤ ਦੀ ਵੀਡੀਓ ਆਰ. ਸਵਾਮੀ ਨੇ ਬਣਾਈ ਹੈ, ਜਿਹੜੀ ਮਿਊਜ਼ਿਕ ਵੇਵਸ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News