'ਸੋਨ ਚਿੜੀਆ' 'ਚ ਕੀ ਮਨੋਜ ਵਾਜਪਈ ਦਾ ਕਿਰਦਾਰ ਡਾਕੂ ਮਾਨ ਸਿੰਘ ਤੋਂ ਪ੍ਰੇਰਿਤ ਹੈ?

Friday, January 11, 2019 4:52 PM
'ਸੋਨ ਚਿੜੀਆ' 'ਚ ਕੀ ਮਨੋਜ ਵਾਜਪਈ ਦਾ ਕਿਰਦਾਰ ਡਾਕੂ ਮਾਨ ਸਿੰਘ ਤੋਂ ਪ੍ਰੇਰਿਤ ਹੈ?

ਮੁੰਬਈ (ਬਿਊਰੋ) — ਮੱਧ ਭਾਰਤ 'ਚ ਡਕੈਟਾਂ ਦੇ ਸ਼ਾਨਦਾਰ ਗੌਰਵ ਦੀ ਕਹਾਣੀ 'ਤੇ ਆਧਾਰਿਤ ਫਿਲਮ 'ਸੋਨ ਚਿੜੀਆ' ਸਾਲ ਦੀਆਂ ਸਭ ਤੋਂ ਜ਼ਿਆਦਾ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇਕ ਹੈ। ਹਾਲ ਹੀ 'ਚ ਰਿਲੀਜ਼ ਹੋਏ ਫਿਲਮ ਦੇ  ਟਰੇਲਰ ਨੇ ਫਿਲਮ ਪ੍ਰਤੀ ਫੈਨਜ਼ ਦੀ ਉਤਸੁਕਤਾ ਵਧਾ ਦਿੱਤੀ ਹੈ। ਟਰੇਲਰ 'ਚ ਸੁਸ਼ਾਂਤ ਸਿੰਘ ਰਾਜਪੂਤ ਡਕੈਟ ਦੀ ਭੂਮਿਕਾ 'ਚ ਕਾਫੀ ਵਧੀਆ ਲੱਗ ਰਹੇ ਹਨ ਤੇ ਉਥੇ ਹੀ ਮਨੋਜ ਵਾਜਪਈ ਨੇ ਇਕ ਵਾਰ ਫਿਰ ਆਪਣੇ ਦਮਦਾਰ ਡਾਇਲਾਗ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਟਰੇਲਰ 'ਚ ਮਨੋਜ ਵਾਜਪਈ ਦੀ ਝਲਕ ਦੇਖਣ ਤੋਂ ਬਾਅਦ ਅੰਦਾਜ਼ੇ ਲਾਏ ਜਾ ਰਹੇ ਹਨ ਉਨ੍ਹਾਂ ਦਾ ਕਿਰਦਾਰ ਡਾਕੂ ਮਾਨ ਸਿੰਘ ਨਾਲ ਮੇਲ ਖਾਂਧਾ ਹੈ। ਡਾਕੂ ਮਾਨ ਸਿੰਘ ਆਗਰਾ 'ਚ ਪੈਦਾ ਹੋਏ ਇਕ ਖੌਫਨਾਕ ਡਾਕੂ ਸਨ। ਡਕੈਟ ਮਾਨ ਸਿੰਘ 'ਤੇ ਲੁੱਟ ਦੇ 1,112 ਤੇ ਕਤਲ ਦੇ 185 ਮਾਮਲੇ ਦਰਜ ਸਨ ਪਰ ਗਰੀਬਾਂ ਲਈ ਉਹ ਰੌਬਿਨ ਹੁੱਡ ਵਾਂਗ ਸੀ। ਮਜ਼ਬੂਤ ਤੇ ਕਮਜੋਰ ਲੋਕਾਂ ਨੂੰ ਹੱਕ ਦਿਵਾਉਣ ਲਈ ਮਾਨ ਸਿੰਘ ਨੇ ਖੂਨੀ ਖੇਡਾਂ ਜ਼ਰੂਰ ਖੇਡੀਆਂ ਸਨ ਪਰ ਉਨ੍ਹਾਂ ਨੇ ਕਦੇ ਕਿਸੇ ਲਾਚਾਰ ਇਨਸਾਨ ਨੂੰ ਨਹੀਂ ਸਤਾਇਆ। 

ਦੱਸ ਦੇਈਏ ਕਿ ਟੀਜ਼ਰ ਤੇ ਪੋਸਟਰ ਵਾਂਗ ਹੀ ਫਿਲਮ ਦਾ ਟਰੇਲਰ ਵੀ ਦਮਦਾਰ ਸਾਬਿਤ ਹੋਇਆ ਹੈ, ਜਿਸ 'ਚ ਐਕਸ਼ਨ, ਰਾਜਨੀਤੀ, ਡਰਾਮਾ, ਖੂਨ ਖਰਾਬਾ, ਬਦਲਾ, ਹਾਰ ਤੇ ਜਿੱਤ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ।


Edited By

Sunita

Sunita is news editor at Jagbani

Read More