ਕਿਸੇ ਪਰੀ ਤੋਂ ਘੱਟ ਨਹੀਂ ਹੈ ਹੰਸ ਰਾਜ ਹੰਸ ਦੀ ਹੋਣ ਵਾਲੀ ਨੂੰਹ, ਦੇਖੋ ਤਸਵੀਰਾਂ
2/1/2019 12:23:37 PM
ਜਲੰਧਰ (ਬਿਊਰੋ) — 'ਮਹਾਭਾਰਤ', 'ਪਵਿੱਤਰ ਰਿਸ਼ਤਾ', 'ਦੇਵੋਂ ਕੇ ਦੇਵ ਮਹਾਦੇਵ' ਵਰਗੇ ਸੀਰੀਅਲ 'ਚ ਨਜ਼ਰ ਆਉਣ ਵਾਲੀ ਮਾਨਸੀ ਸ਼ਰਮਾ ਜਲਦ ਹੀ ਯੁਵਰਾਜ ਹੰਸ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੀ ਹੈ। ਜੀ ਹਾਂ, ਹਾਲ ਹੀ 'ਚ ਦੋਵਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਲਿਖਿਆ ਹੈ ਯੁਵਰਾਜ ਤੇ ਮਾਨਸੀ 21 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ।
ਖਾਸ ਗੱਲ ਇਹ ਹੈ ਕਿ ਇਹ ਵਿਆਹ ਪੰਜਾਬ 'ਚ ਹੀ ਹੋ ਰਿਹਾ ਹੈ। ਅੱਜ ਤੁਹਾਨੂੰ ਅਸੀਂ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੀ ਹੋਣ ਵਾਲੀ ਨੂੰਹ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
ਇਨ੍ਹਾਂ ਤਸਵੀਰਾਂ 'ਚ ਹੰਸ ਰਾਜ ਹੰਸ ਦੀ ਨੂੰਹ ਬੇਹੱਦ ਜ਼ਿਆਦਾ ਸ਼ਾਨਦਾਰ ਲੱਗ ਰਹੀ ਹੈ। ਦੱਸ ਦਈਏ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਮੰਗਣੀ ਪਿਛਲੇ ਸਾਲ ਫਰਵਰੀ 'ਚ ਹੋਈ ਸੀ।
ਦੋਵਾਂ ਦੀ ਮੰਗਣੀ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਹੋਈ ਸੀ। ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।
ਯੁਵਰਾਜ ਹੰਸ ਪ੍ਰਸਿੱਧ ਪੰਜਾਬੀ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਪੁੱਤਰ ਹਨ। ਯੁਵਰਾਜ ਹੰਸ ਖੁਦ ਵੀ ਗਾਉਂਦੇ ਹਨ ਅਤੇ ਇਸ ਦੇ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਉਨ੍ਹਾਂ ਨੇ ਕਾਫੀ ਨਾਮਣਾ ਖੱਟਿਆ ਹੈ।
'ਮਿਸਟਰ ਐਂਡ ਮਿਸਿਜ 420' 'ਚ ਆਪਣੀ ਅਦਾਕਾਰੀ ਨਾਲ ਉਨ੍ਹਾਂ ਨੇ ਸਭ ਦਾ ਦਿਲ ਜਿੱਤਿਆ ਸੀ।
ਇਸ ਤੋਂ ਇਲਾਵਾ 'ਯਾਰ ਅਣਮੁੱਲੇ', 'ਬੁਰਾਹ', 'ਵਿਆਹ 70 ਕਿਲੋਮੀਟਰ', 'ਯਾਰਾਨਾ', 'ਮੁੰਡੇ ਕਮਾਲ ਦੇ', 'ਕਨੇਡਾ ਦੀ ਫਲਾਇਟ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
ਦੱਸ ਦਈਏ ਕਿ ਯੁਵਰਾਜ ਹੰਸ ਦੀ ਪ੍ਰੇਮਿਕਾ ਮਾਨਸੀ ਸ਼ਰਮਾ 'ਮਹਾਭਾਰ' ਸੀਰੀਅਲ 'ਚ ਅੰਬਿਕਾ ਦੀ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ