ਇਸ ਫਿਲਮ ਨਾਲ ਬਾਲੀਵੁੱਡ ਡੈਬਿਊ ਕਰੇਗੀ ਮਾਨੁਸ਼ੀ ਛਿੱਲਰ

1/18/2018 7:06:11 PM

ਮੁੰਬਈ (ਬਿਊਰੋ)— ਹਰਿਆਣਾ ਦੀ ਰਹਿਣ ਵਾਲੀ ਮਾਨੁਸ਼ੀ ਛਿੱਲਰ ਦੇ ਮਿਸ ਵਰਲਡ ਬਣਨ ਤੋਂ ਬਾਅਦ ਉਸਦੇ ਬਾਲੀਵੁੱਡ ਡੈਬਿਊ 'ਤੇ ਚਰਚਾ 'ਚ ਹੋ ਰਹੀ ਹੈ। ਪਿੱਛਲੇ ਦਿਨੀਂ ਇਹ ਖਬਰ ਆਈ ਸੀ ਕਿ ਉਹ ਬਾਲੀਵੁੱਡ ਸੁਪਰਸਟਾਰ ਸਲਮਾਨ ਦੇ ਬੈਨਰ ਹੇਠ ਬਣ ਰਹੀ ਫਿਲਮ ਨਾਲ ਮਨੋਰੰਜਨ ਦੀ ਦੁਨੀਆ 'ਚ ਕਦਮ ਰੱਖੇਗੀ ਤਾਂ ਉੱਥੇ ਹੀ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਮਾਨੁਸ਼ੀ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦੀ ਈਅਰ 2' ਨਾਲ ਬਾਲੀਵੁੱਡ ਡੈਬਿਊ ਕਰੇਗੀ।
ਸੂਤਰਾਂ ਮੁਤਾਬਕ ਕਰਨ ਜੌਹਰ ਮਾਨੁਸ਼ੀ ਨੂੰ ਆਪਣੀ ਫਿਲਮ 'ਚ ਲੈਣ ਲਈ ਤਿਆਰ ਹਨ। ਮਾਨੁਸ਼ੀ ਦੀ ਕਰਨ ਨਾਲ ਮੁਲਾਕਾਤ ਇਕ ਇਵੈਂਟ ਦੌਰਾਨ ਹੋਈ ਸੀ, ਉੱਥੇ ਹੀ ਉਸਦੀ ਖੂਬਸੂਰਤੀ ਨੂੰ ਦੇਖ ਉਨ੍ਹਾਂ ਉਸਨੂੰ ਜਲਦ ਫਿਲਮ 'ਚ ਲੈਣ ਦਾ ਫੈਸਲਾ ਕੀਤਾ ਹੈ। ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਆਪਣੀ ਫੋਟੋਗ੍ਰਾਫੀ ਤੋਂ ਇਲਾਵਾ ਕੈਲੰਡਰ ਲਈ ਮਸ਼ਹੂਰ ਹਨ। 24 ਬਾਲੀਵੁੱਡ ਸਟਾਰਜ਼ ਨਾਲ ਭਰਿਆ ਇਹ ਕੈਲੰਡਰ ਅੱਜ ਰਾਤ ਮੁੰਬਈ 'ਚ ਲਾਂਚ ਕੀਤਾ ਜਾਵੇਗਾ। ਪਿੱਛਲੇ ਸਾਲ ਅਭਿਨੇਤਰੀ ਦਿਸ਼ਾ ਪਟਾਨੀ ਨੇ ਕੈਲੰਡਰ ਨਾਲ ਐਂਟਰੀ ਕੀਤੀ ਸੀ। ਇਸ ਵਾਰ ਉਨ੍ਹਾਂ ਦੀ ਜਗ੍ਹਾ ਮਿਸ  ਵਰਲਡ 2017 ਮਾਨੁਸ਼ੀ ਛਿੱਲਰ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News