'ਮਰ ਗਏ ਓਏ ਲੋਕੋ' ਦਾ ਪੋਸਟਰ ਰਿਲੀਜ਼, ਗਿੱਪੀ-ਬੀਨੂੰ ਦੀ ਜੋੜੀ ਪਾਵੇਗੀ ਧਮਾਲ

7/14/2018 2:34:54 PM

ਜਲੰਧਰ(ਬਿਊਰੋ)— 'ਕੈਰੀ ਆਨ ਜੱਟਾ', 'ਲੱਕੀ ਦੀ ਅਨਲੱਕੀ ਸਟੋਰੀ', 'ਸੂਬੇਦਾਰ ਜੋਗਿੰਦਰ ਸਿੰਘ', 'ਮੰਜੇ ਬਿਸਤਰੇ' ਤੇ 'ਕੈਰੀ ਆਨ ਜੱਟਾ 2' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਗਿੱਪੀ ਗਰੇਵਾਲ ਨੇ ਦੇਸ਼ਾਂ-ਵਿਦੇਸ਼ਾਂ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਹਾਲ ਹੀ 'ਚ ਉਨ੍ਹਾਂ ਦੀ ਅਗਲੀ ਆਉਣ ਵਾਲੀ ਫਿਲਮ 'ਮਰ ਗਏ ਓਏ ਲੋਕੋ' ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਫਿਲਮ ਦਾ ਆਫੀਸ਼ੀਅਲ ਟੀਜ਼ਰ 16 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀ ਜੋੜੀ 'ਮਰ ਗਏ ਓਏ ਲੋਕੋ' 'ਚ ਮੁੜ ਧਮਾਲਾਂ ਪਾਉਂਦੀ ਨਜ਼ਰ ਆਵੇਗੀ। ਇਸ ਫਿਲਮ 'ਚ ਗਿੱਪੀ ਤੇ ਬੀਨੂੰ ਤੋਂ ਇਲਾਵਾ ਸਪਨਾ ਪੱਬੀ, ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਦੇ ਪ੍ਰੋਡਿਊਸਰ ਗਿੱਪੀ ਗਰੇਵਾਲ ਤੇ ਡਾਇਰੈਕਟਰ ਸਿਮਰਜੀਤ ਸਿੰਘ ਹਨ।
PunjabKesari
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ 'ਕੈਰੀ ਆਨ ਜੱਟਾ 2' 'ਚ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲ ਟੁੰਬ ਚੁੱਕੇ ਹਨ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ। ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਫਿਲਮ 'ਮਰ ਗਏ ਓਏ ਲੋਕੋ' 31 ਅਗਸਤ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News