''ਮਰ ਗਏ ਓਏ ਲੋਕੋ'' ਫਿਲਮ ਦੇ ਟਾਈਟਲ ਟਰੈਕ ਦਾ ਟੀਜ਼ਰ ਆਇਆ ਸਾਹਮਣੇ

Sunday, July 29, 2018 4:31 PM
''ਮਰ ਗਏ ਓਏ ਲੋਕੋ'' ਫਿਲਮ ਦੇ ਟਾਈਟਲ ਟਰੈਕ ਦਾ ਟੀਜ਼ਰ ਆਇਆ ਸਾਹਮਣੇ

ਜਲੰਧਰ (ਬਿਊਰੋ)— ਫਿਲਮ 'ਮਰ ਗਏ ਓਏ ਲੋਕੋ' ਦਾ ਟਾਈਟਲ ਟਰੈਕ 1 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਗੀਤ ਦੇ ਟੀਜ਼ਰ 'ਚ ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਮਲਕੀਤ ਸਿੰਘ ਤੇ ਸਪਨਾ ਪੱਬੀ ਨਜ਼ਰ ਆ ਰਹੇ ਹਨ। ਇਹ ਗੀਤ ਇਸ ਕਰਕੇ ਵੀ ਖਾਸ ਹੈ ਕਿਉਂਕਿ ਗਿੱਪੀ ਗਰੇਵਾਲ ਤੇ ਮਲਕੀਤ ਸਿੰਘ ਪਹਿਲੀ ਵਾਰ ਕਿਸੇ ਗੀਤ 'ਚ ਇਕੱਠੇ ਨਜ਼ਰ ਆ ਰਹੇ ਹਨ।

'ਮਰ ਗਏ ਓਏ ਲੋਕੋ' ਫਿਲਮ 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਸਪਨਾ ਪੱਬੀ, ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਫਿਲਮ ਦਾ ਸੰਗੀਤ ਜੇ. ਕੇ. (ਜੱਸੀ ਕਟਿਆਲ), ਸਨੈਪੀ, ਕੁਵਰ ਵਿਰਕ ਤੇ ਗੁਰਮੀਤ ਸਿੰਘ ਵਲੋਂ ਦਿੱਤਾ ਗਿਆ ਹੈ, ਜੋ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗਾ।


Edited By

Rahul Singh

Rahul Singh is news editor at Jagbani

Read More