ਫਿਲਮ ''ਮਰ ਗਏ ਓਏ ਲੋਕੋ'' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

8/13/2018 8:42:35 PM

ਜਲੰਧਰ (ਬਿਊਰੋ)— ਚਿਰਾਂ ਤੋਂ ਉਡੀਕਿਆ ਜਾ ਰਿਹਾ ਫਿਲਮ 'ਮਰ ਗਏ ਓਏ ਲੋਕੋ' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟਰੇਲਰ ਬਹੁਤ ਮਜ਼ੇਦਾਰ ਹੈ ਤੇ ਪੰਜਾਬੀ ਸਿਨੇਮਾ 'ਚ ਇਕ ਵੱਖਰੇ ਕੰਸੈਪਟ ਨੂੰ ਦਰਸਾਉਂਦਾ ਹੈ। ਫਿਲਮ ਦਾ ਟਰੇਲਰ ਕਨਫਿਊਜ਼ਨ ਤੋਂ ਸ਼ੁਰੂ ਹੁੰਦਾ ਹੈ, ਜਿਸ ਦੇ ਚਲਦਿਆਂ ਬੀਨੂੰ ਢਿੱਲੋਂ ਦੀ ਜਗ੍ਹਾ ਗਿੱਪੀ ਗਰੇਵਾਲ ਨੂੰ ਮਾਰ ਦਿੱਤਾ ਜਾਂਦਾ ਹੈ। ਫਿਰ ਸਵਰਗ 'ਚ ਜਾ ਕੇ ਇਹ ਕਨਫਿਊਜ਼ਨ ਕਿਵੇਂ ਦੂਰ ਹੁੰਦੀ ਹੈ, ਇਹ ਜਾਣਨ ਲਈ ਫਿਲਮ ਦੇਖਣੀ ਪਵੇਗੀ। ਫਿਲਮ 'ਚ ਹਰ ਕਲਾਕਾਰ ਮਜ਼ੇਦਾਰ ਡਾਇਲਾਗ ਬੋਲਦਾ ਨਜ਼ਰ ਆ ਰਿਹਾ ਹੈ, ਖਾਸ ਕਰ ਗੁਰਪ੍ਰੀਤ ਘੁੱਗੀ ਦੇ ਡਾਇਲਾਗ ਟਰੇਲਰ 'ਚ ਕਾਮੇਡੀ ਦਾ ਤੜਕਾ ਲਗਾ ਰਹੇ ਹਨ।

ਦੱਸਣਯੋਗ ਹੈ ਕਿ 'ਮਰ ਗਏ ਓਏ ਲੋਕੋ' ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਪਨਾ ਪੱਬੀ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਲਿਖਣ ਦੇ ਨਾਲ-ਨਾਲ ਇਸ ਨੂੰ ਪ੍ਰੋਡਿਊਸ ਵੀ ਗਿੱਪੀ ਗਰੇਵਾਲ ਨੇ ਕੀਤਾ ਹੈ। ਫਿਲਮ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ। ਫਿਲਮ ਨੂੰ ਮਿਊਜ਼ਿਕ ਜੇ. ਕੇ. (ਜੱਸੀ ਕਟਿਆਲ), ਸਨੈਪੀ, ਕੁਵਰ ਵਿਰਕ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ, ਜਿਹੜਾ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ। ਦੁਨੀਆ ਭਰ 'ਚ ਫਿਲਮ 31 ਅਗਸਤ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News