ਮਰਲਿਨ ਮੁਨਰੋ ਦਾ ਮਕਾਨ 69 ਲੱਖ ਡਾਲਰ ''ਚ ਵਿਕਣ ਲਈ ਤਿਆਰ

4/23/2017 9:43:16 AM

ਲਾਸ ਏਂਜਲਸ— ਲਾਸ ਏਂਜਲਸ ''ਚ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਰਲਿਨ ਮੁਨਰੋ ਦਾ ਉਹ ਘਰ ਵਿਕਣ ਲਈ ਤਿਆਰ ਹੈ, ਜਿੱਥੇ ਉਸਦੀ ਮੌਤ ਹੋਈ ਸੀ। ਇਸ ਘਰ ਦੀ ਵਿਕਰੀ 69 ਲੱਖ ਡਾਲਰ ''ਚ ਹੋਵੇਗੀ। ਹਾਲੀਵੁੱਡ ਰਸਾਲੇ ਵੈਰਾਇਟੀ ਮੁਤਾਬਕ ਆਪਣੇ ਤੀਜੇ ਪਤੀ ਆਰਥਰ ਮਿਲਰ ਨਾਲ ਤਲਾਕ ਤੋਂ ਬਾਅਦ 1962 ਵਿਚ ਮੁਨਰੋ ਨੂੰ ਕੈਲੇਫੋਰਨੀਆ ਦੇ ਇਸ ਆਲੀਸ਼ਾਨ ਮਕਾਨ ''ਚ ਲਿਆਂਦਾ ਗਿਆ ਸੀ ਪਰ ਵੱਧ ਮਾਤਰਾ ''ਚ ਨਸ਼ਾ ਕਰਨ ਕਾਰਨ ਇੱਥੇ ਲਿਆਉਣ ਤੋਂ ਕੁਝ ਮਹੀਨੇ ਬਾਅਦ ਹੀ ਉਸਦੀ ਮੌਤ ਹੋ ਗਈ।
ਮੌਤ ਤੋਂ ਕੁਝ ਹਫਤੇ ਪਹਿਲਾਂ ਇਕ ਇੰਟਰਵਿਊ ''ਚ ਮੁਨਰੋ ਨੇ ਇਸ ਮਕਾਨ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਇਹ ਮੇਰੇ ਵਾਂਗ ਹੀ ਪ੍ਰੇਸ਼ਾਨੀ ''ਚ ਘਿਰੇ ਕਿਸੇ ਵੀ ਦੋਸਤ ਦੇ ਰਹਿਣ ਦੀ ਥਾਂ ਹੈ। ਤੁਸੀਂ ਜਾਣਦੇ ਹੋ ਅਤੇ ਅਜਿਹੇ ਲੋਕ ਇੱਥੇ ਉਦੋਂ ਤੱਕ ਰਹਿ ਸਕਦੇ ਹਨ, ਜਦੋਂ ਤੱਕ ਕਿ ਚੀਜ਼ਾਂ ਉਨ੍ਹਾਂ ਲਈ ਠੀਕ ਨਹੀਂ ਹੋ ਜਾਂਦੀਆਂ। ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਰੀਅਲ ਅਸਟੇਟ ਏਜੰਟ ਲਿਸਾ ਆਪਟਿਕਨ ਮੁਤਾਬਕ ਇਸ ਘਰ ''ਚ ਚਾਰ ਬੈੱਡਰੂਮ ਅਤੇ ਚਾਰ ਬਾਥਰੂਮ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਮਰਲਿਨ ਤੋਂ ਬਾਅਦ ਇਸ ਨੂੰ ਕਈ ਵਾਰ ਵੇਚਿਆ ਗਿਆ ਪਰ ਇਹ ਹਾਲੇ ਵੀ ਸੁੰਦਰ ਅਤੇ ਆਕਰਸ਼ਕ ਹੈ, ਜਿਵੇਂ ਉਸਦੇ ਰਹਿਣ ਸਮੇਂ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News