ਜਦੋਂ ਇੱਕ-ਦੂਜੇ ''ਤੇ ਇਸ ਤਰ੍ਹਾਂ ਟੁੱਟੀਆਂ ਇਹ ਅਭਿਨੇਤਰੀਆਂ, ਦੇਖੋ Behind The Scene Photos

3/26/2017 4:50:40 PM

ਲੰਡਨ— ਹਾਲੀਵੁੱਡ ਫਿਲਮ ''From Russia with Love'' ਜੋ ਕਿ 54 ਸਾਲ ਪਹਿਲਾ ਰਿਲੀਜ਼ ਹੋਈ ਹੈ। ਇਸ ਫਿਲਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਟੇਰੇਂਸ ਯੰਗ ਦੇ ਨਿਰਦੇਸ਼ਨ ''ਚ ਬਣੀ ਇਹ ਫਿਲਮ ''James Bond'' ਸੀਰੀਜ਼ ਦੀ ਦੂਜੀ ਫਿਲਮ ਸੀ ਅਤੇ ਸੀਨ ਕੋਨਰੀ ਨੇ ਦੂਜੀ ਵਾਰ ਇਸ ਫਿਲਮ ''ਚ ਐੱਮ. ਆਈ. 6 ਏਜੰਟ ਜੇਮਸ ਬੌਂਡ ਦਾ ਕਿਰਦਾਰ ਕੀਤਾ ਸੀ ਪਰ ਫਿਲਮ ''ਚ 2 ਅਭਿਨੇਤਰੀਆਂ ਦੀ ਲੜਾਈ ਚਰਚਾ ਦਾ ਵਿਸ਼ਾ ਰਹੀ ਸੀ। ਇਹ ਅਭਿਨੇਤਰੀਆਂ ਸਨ ਮਾਰਟਿਨ ਬੇਸਵਿਕ ਅਤੇ ਅਲੀਜਾ ਗੁਰ।
ਜ਼ਿਕਰਯੋਗ ਹੈ ਕਿ ਜੋਰਾ ਅਤੇ ਵਿਡਾ ਦੇ ਕਿਰਦਾਰ ਲਈ ਕਈ ਲੜਕੀਆਂ ਨੇ ਸਕ੍ਰੀਨ ਟੈਸਟ ਦਿੱਤਾ ਸੀ ਪਰ ਮਾਰਟਿਨ ਅਤੇ ਅਲੀਜਾ ਨੇ ਰੋਲ ਪਲੇਅ ''ਚ ਬਾਜ਼ੀ ਮਾਰ ਲਈ ਸੀ। ਖਬਰਾਂ ਦੀ ਮੰਨੀਏ ਤਾਂ ਇਸ ਫਾਈਟ ਸੀਕਵੇਂਸ ਲਈ ਉਨ੍ਹਾਂ ਨੇ 6 ਹਫਤੇ ਤੱਕ ਫਾਈਟ ਕੋਰੀਓਗ੍ਰਾਫਰ ਨਾਲ ਪ੍ਰੈਕਟਿਸ ਕੀਤੀ ਸੀ। 72 ਸਾਲ ਦੀ ਹੋ ਚੁੱਕੀ ਅਲੀਜਾ 1973 ਅਤੇ 75 ਦੀ ਮਾਰਟਿਨ 1995 ''ਚ ਫਿਲਮਾਂ ਤੋਂ ਦੂਰ ਹੋ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News