ਹਾਲੀਵੁੱਡ ਫਿਲਮ ਕੰਪਨੀ ਦੀ ਪਹਿਲੀ ਪਸੰਦ ਬਣੇ ਸਾਹਰੁਖ ਖਾਨ

Thursday, September 13, 2018 2:22 PM
ਹਾਲੀਵੁੱਡ ਫਿਲਮ ਕੰਪਨੀ ਦੀ ਪਹਿਲੀ ਪਸੰਦ ਬਣੇ ਸਾਹਰੁਖ ਖਾਨ

ਮੁੰਬਈ(ਬਿਊਰੋ)— ਭਾਰਤੀ ਲੋਕ ਨਾ ਸਿਰਫ ਬਾਲੀਵੁੱਡ ਸਗੋਂ ਹਾਲੀਵੁੱਡ ਫਿਲਮਾਂ ਦੇ ਵੀ ਦੀਵਾਨੇ ਹਨ। ਇਸੇ ਤਰ੍ਹਾਂ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ ਦੇ ਦੀਵਾਨੇ ਸਿਰਫ ਭਾਰਤ ਹੀ ਨਹੀਂ ਸਗੋਂ ਵਿਦੇਸ਼ਾ 'ਚ ਵੀ ਹਨ। ਹਾਲ ਹੀ 'ਚ ਖਬਰ ਆਈ ਹੈ ਕਿ ਹਾਲੀਵੁੱਡ ਦੀ ਸਭ ਤੋਂ ਵਧੀਆ ਫਿਲਮਾਂ ਬਣਾਉਣ ਵਾਲੀ ਪ੍ਰੋਡਕਸ਼ਨ ਕੰਪਨੀ ਕਿੰਗ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ।

Related image

ਭਾਰਤ 'ਚ ਮਾਰਵਲਸ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੀ 'ਆਇਰਨਮੈਨ', 'ਡਾਕਟਰ ਸਟ੍ਰੈਨਜ', 'ਥਾਰ', 'ਕੈਪਟਨ ਅਮੇਰੀਕਾ', 'ਸਪਾਈਡਰਮੈਨ' ਵਰਗੀਆਂ ਫਿਲਮਾਂ ਹਨ, ਜਿਨ੍ਹਾਂ ਨੇ ਭਾਰਤ 'ਚ ਕਾਫੀ ਕਮਾਈ ਕੀਤੀ ਹੈ। ਭਾਰਤ 'ਚ ਮਾਰਵਲ ਦੀ 'ਅਵੇਂਜ਼ਰ-4' ਨੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ਸੀ।

Image result for shah rukh khan

ਸ਼ਾਹਰੁਖ ਨਾਲ ਕੰਮ ਕਰਨ ਦੀ ਗੱਲ 'ਤੇ ਮਾਰਵਲ ਦੇ ਵੀ. ਪੀ. ਡੇਵੈਲਪਮੈਂਟ ਸਟੀਫਨ ਵੈਕਰ ਨੇ ਇੰਟਰਵਿਊ 'ਚ ਕਿਹਾ, “ਜੇਕਰ ਅਸੀਂ ਇੰਡੀਅਨ ਕੰਟੈਂਟ ਬਣਾਵਾਂਗੇ ਤਾਂ ਇਸ 'ਚ ਸ਼ਾਹਰੁਖ ਖਾਨ ਨੂੰ ਸ਼ਾਮਲ ਜ਼ਰੂਰ ਕਰਾਂਗੇ। ਉਨ੍ਹਾਂ ਨੂੰ ਇਸ 'ਚ ਰੱਖਣਾ ਹੀ ਹੋਵੇਗਾ।'' ਇਸ ਤੋਂ ਇਲਾਵਾ ਵੈਕਰ ਨੇ ਕਿਹਾ, “ਮੈਂ ਫਿਲਮਾਂ ਨੂੰ ਲੈ ਕੇ ਗੱਲ ਨਹੀਂ ਕਰ ਸਕਦਾ।

Image result for shah rukh khan

ਜੇਕਰ ਸਾਡੀ ਕਹਾਣੀ ਵੱਖ-ਵੱਖ ਦੇਸ਼ਾਂ ਨੂੰ ਲੈ ਕੇ ਹੈ ਤਾਂ ਸਾਡਾ ਗੋਲ ਰਹਿੰਦਾ ਹੈ ਕਿ ਅਸੀਂ ਕਹਾਣੀ ਮੁਤਾਬਕ ਦੁਨੀਆ ਦੇ ਉਸੇ ਹਿੱਸੇ ਦੇ ਐਕਟਰ ਨੂੰ ਚੁਣੀਏ।'' ਫਿਲਮ 'ਰਾਵਨ' ਤੋਂ ਬਾਅਦ ਅਸੀਂ ਵੀ ਸ਼ਾਹਰੁਖ ਨੂੰ ਕਿਸੇ ਸੁਪਰਹੀਰੋ ਦੇ ਕਿਰਦਾਰ 'ਚ ਦੇਖਣਾ ਚਾਹੁੰਦੇ ਹਾਂ ਤੇ ਉਨ੍ਹਾਂ ਨੂੰ ਮਾਰਵਲ ਦੀ ਕਿਸੇ ਫਿਲਮ 'ਚ ਦੇਖਣਾ ਤਾਂ ਕਿਸੇ ਸਰਪ੍ਰਾਈਜ਼ ਤੋਂ ਘੱਟ ਹੋ ਹੀ ਨਹੀਂ ਸਕਦਾ। ਇਸ ਦੇ ਨਾਲ ਹੀ ਮਾਰਵਲ ਤੇ ਕਿਸੇ ਇੰਡੀਅਨ ਐਕਟਰ ਦਾ ਮੇਲ ਦੇਖਣ ਵਾਲਾ ਹੋਵੇਗਾ।

Image result for shah rukh khan


Edited By

Sunita

Sunita is news editor at Jagbani

Read More