ਮਸ਼ਹੂਰ ਸਿੰਗਰ ਤੇ ਰੈਪਰ MD-KD ''ਤੇ ਹੋਇਆ ਜਾਨਲੇਵਾ ਹਮਲਾ

10/6/2018 12:52:52 PM

ਨਵੀਂ ਦਿੱਲੀ(ਬਿਊਰੋ)— ਸਾਊਥ ਵੈਸਟ ਦਿੱਲੀ ਦੇ ਆਰ. ਕੇ. ਪੁਰਮ ਥਾਣੇ ਇਲਾਕੇ 'ਚ ਸਥਿਤ ਆਤਮਾ ਰਾਮ ਕਾਲਜ 'ਚ ਬੀਤੇ ਵੀਰਵਾਰ ਸ਼ਾਮ ਨੂੰ ਦੋ ਹਰਿਆਣਵੀ ਸਿੰਗਰਾਂ 'ਤੇ ਅਣਜਾਨ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ। ਹਮਲੇ 'ਚ ਦੋਵੇਂ ਸਿੰਗਰ ਤੇ ਡਰਾਈਵਰ ਬਾਲ-ਬਾਲ ਬਚੇ। ਪੁਲਸ ਨੇ ਐੱਮ. ਡੀ. ਤੇ ਕੇ. ਡੀ. ਦੀ ਸ਼ਿਕਾਇਤ ਤੋ ਬਾਅਦ ਐੱਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਡੀ ਕਾਰ ਦੇ ਟੁੱਟੇ ਸ਼ੀਸ਼ੇ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਹਮਲਾ ਜਾਨਲੇਵਾ ਸੀ। 

MD KD
ਦੱਸ ਦੇਈਏ ਕਿ ਸਾਊਥ ਵੈਸਟ ਦਿੱਲੀ ਦੇ ਆਰ. ਕੇ ਪੁਰਮ ਥਾਣੇ ਇਲਾਕੇ ਦੇ ਆਤਮਾ ਰਾਮ ਕਾਲਜ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਐੱਮ. ਡੀ. ਅਤੇ ਕੇ. ਡੀ. ਨੂੰ ਪਰਫਾਰਮੈਂਸ ਦੇਣ ਲਈ ਬੁਲਾਇਆ ਗਿਆ ਸੀ। ਸਮੇਂ ਅਤੇ ਪ੍ਰੋਗਰਾਮ ਮੁਤਾਬਕ ਦੋਵੇਂ ਹੀ ਕਾਲਜ ਪਹੁੰਚੇ ਅਤੇ ਆਪਣੀ ਦਮਦਾਰ ਪਰਾਫਰਮੈਂਸ ਦਿੱਤੀ।

Image result for MD KD fatal

ਪ੍ਰੋਮਰਾਮ ਤੋਂ ਬਾਅਦ ਜਦੋਂ ਸਟੇਜ ਤੋਂ ਉਤਰ ਕੇ ਆਪਣੀ ਕਾਰ 'ਚ ਬੈਠੇ ਤਾਂ ਅਚਾਨਕ ਹੀ ਉਨ੍ਹਾਂ 'ਤੇ ਕਿਸੇ ਨੇ ਹਮਲਾ ਕਰ ਦਿੱਤਾ। ਜਦੋਂ ਤੱਕ ਦੋਵੇਂ ਕੁਝ ਸਮਝ ਪਾਉਂਦੇ ਉਦੋਂ ਤੱਕ ਬਦਮਾਸ਼ਾਂ ਨੇ ਕਾਰ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਕਾਰ ਦੇ ਸ਼ੀਸ਼ੇ ਟੁੱਟ ਗਏ। ਇਸ ਘਟਨਾ 'ਚ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਸਿਰਫ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਹਨ। 

MD KD
ਦੱਸਣਯੋਗ ਹੈ ਕਿ 'ਦੇਸੀ ਦੇਸੀ ਨਾ ਬੋਲਾ ਕਰ ਛੋਰੀ ਰੇ' ਗੀਤ ਨਾਲ ਦੇਸ਼ਭਰ 'ਚ ਮਸ਼ਹੂਰ ਹੋਏ ਹਰਿਆਣਵੀ ਸਿੰਗਰ ਤੇ ਰੈਪਰ ਐੱਮ. ਡੀ. ਯਾਨੀ ਮਨੂ ਦਵਨ ਤੇ ਕੇ. ਡੀ. ਯਾਨੀ ਕੁਲਬੀਰ ਡਾਨੋਦਾ ਤਾਂ ਉਂਝ ਕਈ ਹਰਿਆਣਵੀ ਗੀਤ ਗਾ ਚੁੱਕੇ ਹਨ। ਕਾਲਜ 'ਚ ਹੋਏ ਅਚਾਨਕ ਹਮਲੇ 'ਤੇ ਐੱਮ. ਡੀ. ਤੇ ਕੇ. ਡੀ. ਸਾਫ-ਸਾਫ ਆਖ ਰਹੇ ਹਨ ਕਿ ਹਜਾਰਾਂ ਲੜਕਿਆਂ ਤੇ ਲੜਕੀਆਂ 'ਚੋਂ ਤਕਰੀਬਨ 50 ਫੁੱਟ ਦੀ ਦੂਰੀ ਤੋਂ ਇਹ ਹਮਲਾ ਹੋਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News