B'day Spl: ਮਸ਼ਹੂਰ ਨਿਰਦੇਸ਼ਕ, ਐਕਟਰ, ਗਾਇਕ ਨਾਲ ਅਫੇਅਰ ਕਾਰਨ ਚਰਚਾ ਦਾ ਵਿਸ਼ਾ ਬਣੀ ਸੀ ਇਹ ਅਦਾਕਾਰਾ

11/16/2017 4:15:17 PM

ਮੁੰਬਈ(ਬਿਊਰੋ)— 'ਦਾਮਿਨੀ' ਫੇਮ ਅਦਾਕਾਰਾ ਮੀਨਾਕਸ਼ੀ ਸ਼ੇਸ਼ਾਦਰੀ ਦਾ ਜਨਮ 16 ਨਵੰਬਰ 1963 ਨੂੰ ਝਾਰਖੰਡ ਦੇ ਸਿੰਦਰੀ 'ਚ ਹੋਇਆ ਸੀ। ਆਪਣੇ ਦੌਰ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚ ਸ਼ਾਮਲ ਮੀਨਾਕਸ਼ੀ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ 'ਹੀਰੋ', 'ਘਾਇਲ', 'ਦਾਮਿਨੀ', 'ਘਾਤਕ', 'ਸ਼ਹਿਨਸ਼ਾਹ', 'ਤੂਫਾਨ', 'ਦਿਲਵਾਲਾ', 'ਆਂਧੀ ਤੂਫਾਨ' ਵਰਗੀਆਂ ਫਿਲਮਾਂ 'ਚ ਕੰਮ ਕਰ ਕੇ ਆਪਣੇ ਦਮਦਾਰ ਅਭਿਨੈ ਦਾ ਲੋਹਾ ਮਨਵਾਇਆ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਅਸਲੀ ਨਾਂ ਸ਼ਸ਼ੀਕਲ ਸ਼ੇਸ਼ਾਦਰੀ ਹੈ। ਫਿਲਮਾਂ ਤੋਂ ਇਲਾਵਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਚਰਚਾ 'ਚ ਵੀ ਰਹੀ। ਬਾਲੀਵੁੱਡ 'ਚ ਕਈ ਲੋਕਾਂ ਨਾਲ ਉਨ੍ਹਾਂ ਦਾ ਨਾਂ ਜੁੜਿਆ। ਕਿਹਾ ਜਾਂਦਾ ਹੈ ਕਿ ਫਿਲਮ 'ਹੀਰੋ' ਦੀ ਸ਼ੂਟਿੰਗ ਦੌਰਾਨ ਜੈਕੀ ਸ਼ਰਾਫ ਮੀਨਾਕਸ਼ੀ ਦੇ ਪਿਆਰ 'ਚ ਦੀਵਾਨੇ ਹੋ ਗਏ ਸਨ ਪਰ ਦੋਹਾਂ ਨੇ ਹਮੇਸ਼ਾ ਆਪਣੇ ਪਿਆਰ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਿਆ।

PunjabKesari

ਬਾਲੀਵੁੱਡ 'ਚ ਮੀਨਾਕਸ਼ੀ ਦੀ ਖੂਬਸੂਰਤੀ ਹਰ ਕਿਸੇ ਨੂੰ ਦੀਵਾਨਾ ਕਰ ਦਿੰਦੀ ਹੈ। ਖਬਰਾਂ ਤਾਂ ਇਹ ਵੀ ਆਈਆਂ ਸਨ ਕਿ ਫਿਲਮ 'ਘਾਇਲ' ਦੀ ਸ਼ੂਟਿੰਗ ਦੇ ਸਮੇਂ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਉਨ੍ਹਾਂ ਦੀ ਖੂਬਸੂਰਤੀ 'ਤੇ ਫਿਦਾ ਹੋ ਗਏ ਸਨ। ਉਹ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਅਦਾਕਾਰਾ ਨੇ ਇਨਕਾਰ ਕਰ ਦਿੱਤਾ ਸੀ। ਇੰਡਸਟਰੀ 'ਚ ਮੀਨਾਕਸ਼ੀ ਦਾ ਨਾਂ ਅਨਿਲ ਕਪੂਰ, ਸੁਭਾਸ਼ ਘਈ, ਕੁਮਾਰ ਸਾਨੂ ਨਾਲ ਵੀ ਜੁੜਿਆ। ਕਿਹਾ ਜਾਂਦਾ ਹੈ ਮੀਨਾਕਸ਼ੀ ਤੇ ਕੁਮਾਰ ਸਾਨੂ ਇਕ-ਦੂਜੇ ਦੇ ਪਿਆਰ 'ਚ ਦੀਵਾਨੇ ਸਨ। ਕੁਮਾਰ ਨੇ ਪਤਨੀ ਨੂੰ ਮੀਨਾਕਸ਼ੀ ਦੇ ਕਾਰਨ ਤਲਾਕ ਦੇ ਦਿੱਤਾ ਸੀ। ਤਲਾਕ ਤੋਂ ਬਾਅਦ ਸਾਰਿਆ ਨੂੰ ਲੱਗਾ ਕਿ ਇਹ ਦੋਵੇਂ ਵਿਆਹ ਕਰਨਗੇ ਪਰ ਅਜਿਹਾ ਨਾ ਹੋਇਆ।

PunjabKesari

ਮੀਨਾਕਸ਼ੀ ਨੇ ਇਨਵੈਸਟਮੈਂਟ ਬੈਂਕਰ ਹਰੀਸ਼ ਮੈਸੂਰ ਨਾਲ ਵਿਆਹ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਤੇ ਅਮਰੀਕਾ 'ਚ ਜਾ ਕੇ ਵੱਸ ਗਈ। ਇਸ ਤੋਂ ਬਾਅਦ ਕੁਮਾਰ ਸਾਨੂ ਦੀ ਜ਼ਿੰਦਗੀ 'ਚ ਵੀ ਸਭ ਠੀਕ ਹੋ ਗਿਆ ਤੇ ਉਨ੍ਹਾਂ ਦੀ ਪਤਨੀ ਵਾਪਸ ਆ ਗਈ। ਐਕਟਿੰਗ ਤੋਂ ਇਲਾਵਾ ਉਨ੍ਹਾਂ ਨੂੰ ਕਲਾਸੀਕਲ ਡਾਂਸ ਦੀਆਂ 4 ਸ਼੍ਰੇਣੀਆਂ, ਭਰਤਨਾਟੀਅਮ, ਕੁੱਚੀਪੁੜੀ, ਕੱਥਕ ਤੇ ਓਡੀਸੀ 'ਚ ਮੁਹਾਰਤ ਹਾਸਿਲ ਹੈ। ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਚੁੱਕੀ ਮੀਨਾਕਸ਼ੀ ਹੁਣ ਡਾਂਸ ਸਿਖਾਉਂਦੀ ਹੈ।

PunjabKesari

ਉਨ੍ਹਾਂ ਨੇ ਟੈਕਸਾਸ 'ਚ 'ਚਿਯਰਿਸ਼ ਡਾਂਸ ਸਕੂਲ' ਨਾਂ ਦਾ ਕੱਥਕ ਤੇ ਕਲਾਸੀਕਲ ਡਾਂਸ ਸਕੂਲ ਖੋਲ੍ਹਿਆ ਹੈ। ਮੀਨਾਕਸ਼ੀ ਨੇ ਕਈ ਸਾਲਾਂ ਤੋਂ ਫਿਲਮੀ ਦੁਨੀਆ ਤੋਂ ਦੂਰੀ ਬਣਾ ਰੱਖੀ ਹੈ। ਬੀਤੇ ਜ਼ਮਾਨੇ ਦੀ ਇਹ ਖੂਬਸੂਰਤ ਅਦਾਕਾਰਾ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸ਼ਾਇਦ ਇਕ ਵਾਰ ਨੂੰ ਉਨ੍ਹਾਂ ਨੂੰ ਤੁਸੀਂ ਪਛਾਣ ਵੀ ਨਾ ਪਾਵੇ। ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਟਵਿਟਰ 'ਤੇ ਆਪਣੀ ਹਾਲੀਆ ਤਸਵੀਰਾਂ ਸ਼ੇਅਰ ਕੀਤੀ ਸੀ। ਤਸਵੀਰਾਂ 'ਚ ਉਨ੍ਹਾਂ ਦੀ ਵੱਧਦੀ ਉਮਰ ਦਾ ਅਸਰ ਸਾਫ ਤੌਰ 'ਤੇ ਦਿਖਦਾ ਹੈ।

PunjabKesari

ਨਿਰਮਾਤਾ-ਨਿਰਦੇਸ਼ਕ ਸੁਭਾਸ਼ ਘਈ ਦੀ ਫਿਲਮ 'ਹੀਰੋ' ਉਨ੍ਹਾਂ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਸਿੱਧ ਹੋਈ ਸੀ। ਇਹ ਫਿਲਮ ਬਲਾਕਬਸਟਰ ਹਿੱਟ ਸਿੱਧ ਹੋਈ, ਜਿਸ ਦੇ ਕਾਰਨ ਰਾਤੋਂ-ਰਾਤ ਮੀਨਾਕਸ਼ੀ ਸੁਪਰਸਟਾਰ ਬਣ ਗਈ। ਉਨ੍ਹਾਂ ਨੇ ਰਿਸ਼ੀ ਕਪੂਰ, ਰਾਜੇਸ਼ ਖੰਨਾ, ਅਮਿਤਾਭ ਬੱਚਨ, ਮਿਥੁੰੰਨ ਚੱਕਰਵਰਤੀ, ਜੈਕੀ ਸ਼ਰਾਫ, ਅਨਿਲ ਕਪੂਰ, ਸੰਨੀ ਦਿਓਲ ਤੇ ਵਿਨੋਦ ਖੰਨਾ ਵਰਗੇ ਵੱਡੇ ਸਟਾਰਜ਼ ਨਾਲ ਕਈ ਫਿਲਮਾਂ 'ਚ ਕੰਮ ਕੀਤਾ। ਮੀਨਾਕਸ਼ੀ ਨੇ 1981 'ਚ ਸਿਰਫ 17 ਸਾਲ ਦੀ ਉਮਰ 'ਚ 'ਵੀਕਲੀ ਮਿਸ ਇੰਡੀਆ' ਦਾ ਖਿਤਾਬ ਜਿੱਤ ਕੇ ਉਸੇ ਸਾਲ ਟੋਕੀਓ (ਜਪਾਨ) 'ਚ ਹੋਏ 'ਮਿਸ ਇੰਟਰਨੈੱਸ਼ਨਲ' ਕਾਂਟੈਸਟ ਲਈ ਭਾਰਤ ਦੀ ਪ੍ਰਧਾਨਗੀ ਕੀਤੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News