ਸ਼ਾਹਿਦ-ਮੀਰਾ ਦੀ ਬੇਟੀ ਮੀਸ਼ਾ ਦੀਆਂ ਕਿਊਟ ਤਸਵੀਰਾਂ 'ਤੇ ਮਾਰੋ ਇਕ ਨਜ਼ਰ

5/30/2017 1:00:45 PM

ਮੁੰਬਈ— ਏਅਰਪੋਰਟ 'ਤੇ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਆਪਣੀ ਬੇਟੀ ਮੀਸ਼ਾ ਨਾਲ ਬੀਤੇ ਦਿਨ ਨਜ਼ਰ ਆਈ। ਇਸ ਵਾਰ ਮੀਸ਼ਾ ਦੀ ਖੂਬ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਮੀਸ਼ਾ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਸੀ। ਪਹਿਲੇ ਤਾਂ ਹਮੇਸ਼ਾ ਹੀ ਸ਼ਾਹਿਦ ਅਤੇ ਮੀਰਾ ਬੇਟੀ ਮੀਸ਼ਾ ਨੂੰ ਲੁਕਾਉਂਦੇ ਰਹੇ ਪਰ ਇਸ ਵਾਰ ਇਨ੍ਹਾਂ ਦੀਆਂ ਸ਼ਾਨਦਾਰ ਤਸਵੀਰਾਂ ਕਲਿੱਕ ਕਰਨ ਦਾ ਮੌਕਾ ਮੀਡੀਆ ਨੂੰ ਮਿਲ ਗਿਆ ਅਤੇ ਕੁਝ ਇਸ ਤਰ੍ਹਾਂ ਕਿਊਟ ਅੰਦਾਜ਼ 'ਚ ਮੀਸ਼ਾ ਕੈਮਰੇ 'ਚ ਕੈਦ ਹੋ ਗਈ।

PunjabKesari

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਅਗਸਤ ਨੂੰ ਸ਼ਾਹਿਦ ਦੇ ਘਰ ਬੇਟੀ ਮੀਸ਼ਾ ਨੇ ਜਨਮ ਲਿਆ ਸੀ। ਹੁਣ ਤਾਂ ਅਕਸਰ ਹੀ ਸ਼ਾਹਿਦ ਆਪਣੀ ਇਸ ਕਿਊਟ ਬੇਟੀ ਦੀਆਂ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News