ਜੇਕਰ ਤੁਹਾਡਾ ਨਾਂ ਵੀ ''ਸੇਜਲ'' ਹੈ ਤਾਂ ਇਸ ਨੰਬਰ ''ਤੇ ਕਰੋ ਮਿਸ ਕਾਲ, ਸ਼ਾਹਰੁਖ ਖਾਨ ਕਰਨਗੇ ਮੁਲਾਕਾਤ

Monday, June 19, 2017 8:27 PM
ਜੇਕਰ ਤੁਹਾਡਾ ਨਾਂ ਵੀ ''ਸੇਜਲ'' ਹੈ ਤਾਂ ਇਸ ਨੰਬਰ ''ਤੇ ਕਰੋ ਮਿਸ ਕਾਲ, ਸ਼ਾਹਰੁਖ ਖਾਨ ਕਰਨਗੇ ਮੁਲਾਕਾਤ

ਮੁੰਬਈ— ਅਭਿਨੇਤਾ ਸ਼ਾਹਰੁਖ ਖਾਨ ਆਪਣੀ ਅਗਲੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਤੁਹਾਡੇ ਸ਼ਹਿਰ ਦੀ ਅਸਲੀ ਸੇਜਲ ਨਾਲ ਮੁਲਾਕਾਤ ਕਰਨਗੇ। 'ਜਬ ਹੈਰੀ ਮੈੱਟ ਸੇਜਲ' ਦੇ ਨਿਰਮਾਤਾਵਾਂ ਨੇ ਇਕ ਮੁਕਾਬਲੇ ਦਾ ਆਯੋਜਨ ਕੀਤਾ ਹੈ। ਇਸ ਮੁਕਾਬਲੇ ਤਹਿਤ ਜਿਸ ਸ਼ਹਿਰ ਤੋਂ ਸਭ ਤੋਂ ਵੱਧ ਸੇਜਲ ਨਾਂ ਦੀਆਂ ਕੁੜੀਆਂ ਦਿੱਤੇ ਨੰਬਰ 'ਤੇ ਮਿਸ ਕਾਲ ਕਰਨਗੀਆਂ, ਸ਼ਾਹਰੁਖ ਉਸ ਸ਼ਹਿਰ 'ਚ ਜਾ ਕੇ ਅਸਲੀ ਸੇਜਲ ਨਾਲ ਮੁਲਾਕਾਤ ਕਰਨਗੇ।
ਜੇਕਰ ਕਿਸੇ ਲੜਕੀ ਦਾ ਨਾਂ ਸੇਜਲ ਹੈ ਤਾਂ ਉਹ 080647222 ਨੰਬਰ 'ਤੇ ਵੱਧ ਤੋਂ ਵੱਧ ਮਿਸ ਕਾਲ ਕਰਨ, ਜਿਸ ਸ਼ਹਿਰ ਤੋਂ ਸਭ ਤੋਂ ਜ਼ਿਆਦਾ ਸੇਜਲ ਨਾਂ ਦੀਆਂ ਲੜਕੀਆਂ ਮਿਮ ਕਾਲ ਕਰਨਗੀਆਂ, ਸ਼ਾਹਰੁਖ ਉਸ ਸ਼ਹਿਰ ਦਾ ਦੌਰਾ ਕਰਨਗੇ।
ਇਮਤਿਆਜ਼ ਅਲੀ ਦੀ 'ਜਬ ਹੈਰੀ ਮੈੱਟ ਸੇਜਲ' ਇਕ ਪੰਜਾਬੀ ਲੜਕੇ ਤੇ ਗੁਜਰਾਤੀ ਲੜਕੀ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ, ਜਿਥੇ ਸ਼ਾਹਰੁਖ ਖਾਨ ਪੰਜਾਬੀ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ, ਜਦਕਿ ਅਨੁਸ਼ਕਾ ਸ਼ਰਮਾ ਪਹਿਲੀ ਵਾਰ ਗੁਜਰਾਤੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ।