ਬਚਪਨ ''ਚ ਅਜਿਹੇ ਨਜ਼ਰ ਆਉਂਦੇ ਸਨ ''ਬਾਹੂਬਲੀ'', ਦੇਖੋ ਜ਼ਿੰਦਗੀ ਦੀਆਂ ਬੇਹੱਦ ਖਾਸ ਤਸਵੀਰਾਂ

Wednesday, May 10, 2017 8:40 PM
ਮੁੰਬਈ— ਰਿਲੀਜ਼ ਦੇ ਪਹਿਲੇ ਹੀ ਦਿਨ 121 ਕਰੋੜ ਰੁਪਏ ਕਮਾਉਣ ਵਾਲੀ ''ਬਾਹੂਬਲੀ 2'' ਨੇ ਸਿਰਫ 9 ਦਿਨਾਂ ''ਚ ਹੀ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਦਾ ਰਿਕਾਰਡ ਬਣਾਇਆ ਹੈ। ਅਜਿਹਾ ਕਰਨ ਵਾਲੀ ਇਹ ਪਹਿਲੀ ਭਾਰਤੀ ਫਿਲਮ ਹੈ। ਫਿਲਮ ਦੇ ਹੀਰੋ ਪ੍ਰਭਾਸ ਦੀ ਗੱਲ ਕੀਤੀ ਜਾਵੇ ਤਾਂ ਬਚਪਨ ਤੋਂ ਲੈ ਕੇ ਹੁਣ ਤਕ ਉਸ ਦੀ ਲੁੱਕ ਕਾਫੀ ਬਦਲ ਚੁੱਕੀ ਹੈ।
ਅੱਜ ਤੁਹਾਨੂੰ ਅਸੀਂ ਪ੍ਰਭਾਸ ਦੇ ਬਚਪਨ ਤੋਂ ਲੈ ਕੇ ਹੁਣ ਤਕ ਦੇ ਸਫਰ ਦੀਆਂ ਕੁਝ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਹੜੀਆਂ ਸ਼ਾਇਦ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ। ਪ੍ਰਭਾਸ ਨੇ ਹਾਲ ਹੀ ''ਚ ਦੀਪਿਕਾ ਪਾਦੁਕੋਣ ਨੂੰ ਆਪਣੀ ਪਸੰਦ ਦੱਸਿਆ ਹੈ। ਉਸ ਨੇ ਕਿਹਾ ਕਿ ਦੀਪਿਕਾ ਉਸ ਨੂੰ ਬੇਹੱਦ ਪਸੰਦ ਹੈ ਤੇ ਜੇਕਰ ਮੌਕਾ ਮਿਲੇ ਤਾਂ ਉਹ ਦੀਪਿਕਾ ਨਾਲ ਫਿਲਮ ''ਚ ਜ਼ਰੂਰ ਕੰਮ ਕਰਨਗੇ।