ਗੁਪਤ ਤਰੀਕੇ ਨਾਲ ਸ਼ਕਤੀ ਅਰੋੜਾ ਨੇ ਪ੍ਰੇਮਿਕਾ ਨਾਲ ਕਰਵਾਇਆ ਵਿਆਹ

4/17/2018 1:19:09 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਮੇਰੀ ਆਸ਼ਿਕੀ ਤੁਮਸੇ ਹੀ' ਫੇਮ ਐਕਟਰ ਸ਼ਕਤੀ ਅਰੋੜਾ ਨੇ ਆਪਣੀ ਪ੍ਰੇਮਿਕਾ ਨੇਹਾ ਸਕਸੈਨਾ ਨਾਲ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਸੂਤਰਾਂ ਮੁਤਾਬਕ ਦੋਵਾਂ ਦਾ ਵਿਆਹ ਮੁੰਬਈ 'ਚ 6 ਅਪ੍ਰੈਲ ਨੂੰ ਹੋਇਆ ਸੀ।
PunjabKesari
ਹੁਣ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਵਿਆਹ ਦੀ ਖਬਰ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ 4 ਸਾਲ ਪਹਿਲਾਂ ਦੋਵਾਂ ਨੇ ਮੰਗਣੀ ਕੀਤੀ ਸੀ। ਸ਼ਕਤੀ ਅਰੋੜਾ ਨੇ ਨੇਹਾ ਨਾਲ ਆਪਣੇ ਵਿਆਹ ਦੀ ਇਕ ਤਸਵੀਰ ਪੋਸਟ ਕਰਦੇ ਹੋਏ ਆਪਣੇ ਫੈਨਜ਼ ਨੂੰ ਵਿਆਹ ਦੀ ਖਬਰ ਦਾ ਖੁਲਾਸਾ ਕੀਤਾ।
PunjabKesari
ਦੱਸਣਯੋਗ ਹੈ ਕਿ 5 ਜੂਨ 2014 ਨੂੰ ਸ਼ਕਤੀ ਤੇ ਨੇਹਾ ਨੇ 2 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਮਗੋਂ ਗੁਪਤ ਤਰੀਕੇ ਨਾਲ ਮੰਗਣੀ ਕਰਵਾ ਲਈ ਸੀ। ਉਦੋਂ ਤੋਂ ਉਹ ਅਕਸਰ ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਕਰਕੇ ਸੁਰਖੀਆਂ 'ਚ ਰਹਿੰਦੇ ਸਨ।
PunjabKesari
ਇਸ ਤੋਂ ਪਹਿਲਾਂ ਨਵੰਬਰ 2016 'ਚ ਇਨ੍ਹਾਂ ਦਾ ਵਿਆਹ ਹੋਣ ਵਾਲਾ ਸੀ ਪਰ ਨੋਟਬੰਦੀ ਕਰਕੇ ਵਿਆਹ ਟਾਲ ਦਿੱਤਾ ਗਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਇਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਆਉਣ ਲੱਗੀਆਂ ਸਨ।
PunjabKesari
ਨੇਹਾ ਨੂੰ ਹਾਲ ਹੀ 'ਚ ਐਂਡ ਟੀ. ਵੀ. ਦੇ ਸ਼ੋਅ 'ਸਿੱਧੀ ਵਿਨਾਇਕ' 'ਚ ਦੇਖਿਆ ਗਿਆ ਸੀ। ਸ਼ਕਤੀ ਤੇ ਨੇਹਾ ਨੇ 'ਨੱਚ ਬੱਲੀਏ 7' 'ਚ ਭਾਗ ਲਿਆ ਸੀ। ਸ਼ਕਤੀ ਤੇ ਨੇਹਾ ਨੇ ਟੀ. ਵੀ. ਸ਼ੋਅ 'ਤੇਰੇ ਲਿਏ' 'ਚ ਵੀ ਇਕੱਠੇ ਕੰਮ ਕੀਤਾ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News