ਫਿਲਮ ਰਿਵਿਊ : ''ਮੇਰੀ ਪਿਆਰੀ ਬਿੰਦੂ''

Friday, May 12, 2017 5:35 PM
ਫਿਲਮ ਰਿਵਿਊ :  ''ਮੇਰੀ ਪਿਆਰੀ ਬਿੰਦੂ''

ਮੁੰਬਈ— ਯਸ਼ ਰਾਜ ਬੈਨਰ ਹੇਠ ਬਣੀ ਫਿਲਮ ''ਮੇਰੀ ਪਿਆਰੀ ਬਿੰਦੂ'' ਦੀ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਫਿਲਮ ਦਾ ਨਿਰਦੇਸ਼ਨ ਅਕਸ਼ੈ ਰੋਏ ਨੇ ਕੀਤਾ ਹੈ। ਫਿਲਮ ''ਚ ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਨਾਲ ਪਰਿਣੀਤੀ ਅਹਿਮ ਕਿਰਦਾਰ ''ਚ ਨਜ਼ਰ ਆਈ ਹੈ। ਇਸ ਫਿਲਮ ਦਾ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪ੍ਰਸ਼ੰਸਕ ''ਚ ਫਿਲਮ ਨੂੰ ਦੇਖਦ ਦੀ ਇੱਛਾ ਵੱਧ ਗਈ ਸੀ ਅਤੇ ਇਹ ਇੰਤਜ਼ਾਰ ਖਤਮ ਹੁੰਦੇ ਹੋਏ ਇਹ ਫਿਲਮ ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ।

ਕਹਾਣੀ

ਫਿਲਮ ਦੀ ਸ਼ੁਰੂਆਤ ਅਭਿਮਨਯੂ ਯਾਨਿ ਬੂਬਲਾ (ਆਯੁਸ਼ਮਾਨ ਖੁਰਾਨਾ) ਨਾਲ ਹੁੰਦੀ ਹੈ। ਫਿਲਮ ਦੀ ਸਭ ਤੋਂ ਖਾਸੀਅਤ ਇਹ ਹੈ ਕਿ ਆਯੁਸ਼ਮਾਨ ਤੇ ਪਰਿਣੀਤੀ ਦੀ ਜੋੜੀ ਕਾਫੀ ਬਿਹਤਰੀਨ ਲੱਗ ਰਹੀ ਹੈ। ਫਿਲਮ ''ਚ ਬੱਚਪਨ ਤੋਂ ਲੈ ਕੇ ਜਵਾਨੀ ਤਕ ਦੀ ਦੋਸਤੀ ''ਚ ਅਭਿਮਨਯੂ ਦੇ ਇਕ ਤਰਫਾ ਪਿਆਰ ਨੂੰ ਕਾਫੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ''ਚ ਆਯੁਸ਼ ਇਕ ਅਡਲਟ ਲੇਖਕ ਹੁੰਦਾ ਹੈ ਅਤੇ ਆਪਣੀ ਇਕ ਨਵੀਂ ਕਿਤਾਬ ਨੂੰ ਤਿਆਰ ਕਰਨ ਦੀ ਕੋਸ਼ਿਸ਼ ''ਚ ਲੱਗਾ ਹੁੰਦਾ ਹੈ। ਆਪਣੇ ਕੰਮ ''ਚ ਸਫਲ ਹੋਣ ਤੋਂ ਬਾਅਦ ਵੀ ਅਭਿਮਨਯੂ ਖੁਸ਼ ਨਹੀਂ ਹੁੰਦਾ ਹੈ। ਅਭਿਮਨਯੂ ਨੂੰ ਟਰੈਕ ''ਤੇ ਲਿਆਉਣ ਲਈ ਉਨ੍ਹਾਂ ਦੇ ਮੰਮੀ ਪਾਪਾ ਤਲਾਕ ਦਾ ਇਕ ਝੂਠਾ ਨਾਟਕ ਕਰਦੇ ਹਨ। ਫਿਲਮ ਦੇ ਪਹਿਲੇ ਹਿੱਸੇ ''ਚ ਅਭਿਮਨਯੂ ਅਤੇ ਬਿੰਦੂ ਦੀ ਪਿਛਲੀ ਜਿੰਦਗੀ ਦੇਖਣ ਨੂੰ ਮਿਲਦੀ ਹੈ। ਫਿਲਮ ਅਭਿਮਨਯੂ ਦੀ ਸੋਚ ਦੇ ਆਧਾਰ ''ਤੇ ਚਲਦੀ ਹੈ। ਫਿਲਮ ਮੇਕਰਸ ਨੇ ਬਿੰਦੂ ਦੇ ਕਿਰਦਾਰ ਨੂੰ ਮਿਸਟ੍ਰੀ ਬਣਾ ਕੇ ਰੱਖਿਆ ਹੈ। ਫਿਲਮ ''ਚ ਪਰਿਣੀਤੀ ਅਤੇ ਆਯੁਸ਼ਮਾਨ ਦੀ ਕੈਮਿਸਟਰੀ ਕਾਫੀ ਵਧੀਆ ਦੇਖਣ ਨੂੰ ਮਿਲ ਰਹੀ ਹੈ।

ਮਿਊਜ਼ਿਕ

ਫਿਲਮ ''ਮੇਰੀ ਪਿਆਰੀ ਬਿੰਦੂ'' ''ਦੇ ਮਿਊਜ਼ਿਕ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਜੇਕਰ ਤੁਸੀਂ ਮਿਊਜ਼ਿਕ ਪਸੰਦ ਕਰਦੇ ਹੋ ਤਾਂ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ।

ਬਾਕਸਆਫਿਸ

ਇਸ ਫਿਲਮ ਨੂੰ ਬਣਾਉਣ ''ਚ ਲਗਭਗ 22 ਕਰੋੜ ਖਰਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਲਮ ਦੇ ਡਿਜੀਟਲ ਅਤੇ ਸੈਟੇਲਾਈਟ ਰਾਈਟਸ ਪਹਿਲਾਂ ਹੀ ਵਿੱਕ ਚੁੱਕੇ ਹਨ। ਫਿਲਮ ਨੂੰ ਭਾਰਤ ''ਚ ਲਗਭਗ 750 ਸਕ੍ਰੀਨ ''ਤੇ ਲਾਂਚ ਕੀਤਾ ਗਿਆ ਹੈ।