ਅਜਿਹੀਆਂ ਡ੍ਰੈਸਿਜ਼ ਪਹਿਨ ਕੇ ਪਹੁੰਚੀਆਂ ਇਵੇਂਟ ''ਚ, ਦੇਖਣ ਵਾਲੇ ਵੀ ਹੋਏ ਸ਼ਰਮਸਾਰ

Monday, May 08, 2017 10:55 AM
ਲੰਡਨ— ''ਮੇਟ ਗਾਲਾ 2017'' ਸਮਾਰੋਹ ''ਚ ਕੇਂਡਲ ਜੇਨਰਸ, ਬੇਲਾ ਹਾਦੀਦ, ਕਾਇਲੀ ਜੇਨਰ ਸਮੇਤ ਕਈ ਫੀਮੇਲ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ ''ਚ ਸੈਲੀਬ੍ਰਿਟੀਜ਼ ਨੇ ਕਾਫੀ ਨਿਊਡ ਡ੍ਰੈਸਿਜ਼ ਪਹਿਨ ਕੇ ਸਮਾਰੋਹ ''ਚ ਮੌਜੂਦ ਲੋਕਾਂ ਨੂੰ ਹੈਰਾਨ ਕੀਤਾ। ਸਮਾਰੋਹ ''ਚ ਮੌਜੂਦ ਲੋਕ ਇਨ੍ਹਾਂ ਨੂੰ ਦੇਖ ਕੇ ਕਾਫੀ ਸ਼ਰਮਸਾਰ ਹੋਏ ਹੋਣਗੇ। ਪ੍ਰਿਯੰਕਾ ਚੋਪੜਾ ਰੈੱਡ ਕਾਰਪੇਟ ''ਤੇ ''Ralph Lauren'' ਦੇ ਖਾਕੀ ਸਲਿਟ ਟ੍ਰੇਂਚ ਕੋਟ ''ਚ ਪਹੁੰਚੀ। ਪ੍ਰਿਯੰਕਾ ਨੇ ਇਸ ਗਾਊਨ ਨਾਲ ਬਲੈਕ ਬੂਟਸ ਅਤੇ ਸਮੋਕੀ ਮੇਕਅੱਪ ਕੀਤਾ ਹੋਇਆ ਸੀ। ਨੋ ਡਾਊਟ ਪ੍ਰਿਯੰਕਾ ਇਸ ਲੁਕ ''ਚ ਕਾਫੀ ਬੋਲਡ ਅਤੇ ਗਲੈਮਰਸ ਨਜ਼ਰ ਆ ਰਹੀ ਸੀ।
ਪ੍ਰਿਯੰਕਾ ਨੇ ਨਾਲ ਦੀਪਿਕਾ ਪਾਦੂਕੋਣ ਨੇ ਵੀ ''ਮੇਟ ਗਾਲਾ 2017'' ''ਚ ਸ਼ਿਰਕਤ ਕੀਤੀ। ਦੀਪਿਕਾ ਸਮਾਰੋਹ ''ਚ ਕਰੀਮੀ ਹੇਲੁਵਾ ਆਉਟਫਿਟ ''ਚ ਪਹੁੰਚੀ। ਦੀਪਿਕਾ ਨੇ ਆਪਣਾ ਸਟਨਿੰਗ ਲੁਕ ਕੰਪਲੀਟ ਕਰਨ ਲਈ ਫਲੋਵਰ ਹੇਅਰ ਪਿੰਨਸ ਅਤੇ ਲਾਂਗ ਈਅਰਰਿੰਗਸ ਕੈਰੀ ਕੀਤੇ ਹੋਏ ਸਨ। ਉਨ੍ਹਾਂ ਨੂੰ ਇਹ ਗਲੈਮਰਸ ਲੁਕ ਸਟਾਈਲਿਸ਼ਟ ਹੈਰੀ ਜੋਸ਼ ਨੇ ਦਿੱਤਾ।