#MeToo 'ਤੇ ਖੁੱਲ੍ਹ ਕੇ ਬੋਲੀਆਂ ਪੰਜਾਬੀ ਅਭਿਨੇਤਰੀਆਂ

10/18/2018 1:35:48 PM

ਜਲੰਧਰ (ਬਿਊਰੋ)— ਅੱਜ ਪੂਰੀ ਦੁਨੀਆ 'ਚ #MeToo ਅੰਦੋਲਨ ਦੀ ਲਹਿਰ ਛਾਈ ਹੋਈ ਹੈ। ਇਹ ਅੰਦੋਲਨ ਉਨ੍ਹਾਂ ਮਰਦਾਂ ਦੇ ਚਿਹਰਿਆਂ 'ਤੇ ਇਕ ਥੱਪੜ ਹੈ, ਜੋ ਇਸ ਵਹਿਮ 'ਚ ਰਹਿੰਦੇ ਹਨ ਕਿ ਉਹ ਜਦੋਂ ਚਾਹੁਣ ਕਿਸੇ ਵੀ ਔਰਤ ਦਾ ਜਿਨਸੀ ਸ਼ੋਸ਼ਣ ਕਰ ਸਕਦੇ ਹਨ। ਦੱਸ ਦੇਈਏ ਕਿ ਕਈ ਸਾਲਾਂ ਤੋਂ ਕੁਝ ਮਸ਼ਹੂਰ ਵਿਅਕਤੀ ਆਪਣੇ ਮਨੋਰੰਜਨ ਲਈ ਔਰਤਾਂ ਦਾ ਇਸਤੇਮਾਲ ਕਰਦੇ ਆਏ ਹਨ। ਇਹ ਲਹਿਰ ਹਾਲੀਵੁੱਡ, ਬਾਲੀਵੁੱਡ ਤੋਂ ਲੈ ਕੇ ਹੁਣ ਪਾਲੀਵੁੱਡ 'ਚ ਵੀ ਛਾ ਗਈ ਹੈ। ਬਾਲੀਵੁੱਡ 'ਚ ਰੋਜ਼ਾਨਾ ਇਕ ਨਵੀਂ ਕਹਾਣੀ ਸਾਹਮਣੇ ਆ ਰਹੀ ਹੈ, ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਹੁਣ ਤੱਕ ਇਸ 'ਚ ਮਸ਼ਹੂਰ ਚਿਹਰਿਆਂ ਦੇ ਨਾਂ ਸ਼ਾਮਲ ਹੋ ਚੁੱਕੇ ਹਨ। ਬਾਲੀਵੁੱਡ ਤੇ ਹਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ 'ਚ ਵੀ ਇਸ ਮੁੱਦੇ ਤੋਂ ਪਰਦਾ ਉੱਠ ਰਿਹਾ ਹੈ। ਪੰਜਾਬੀ ਮਨੋਰੰਜਨ ਇੰਡਸਟਰੀ 'ਚ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਨੀਰੂ ਬਾਜਵਾ ਤੋਂ ਬਾਅਦ ਹੁਣ ਪਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਇਸ 'ਤੇ ਖੁੱਲ੍ਹ ਕੇ ਬੋਲੀਆਂ ਹਨ।

PunjabKesari

ਸਾਰਾ ਗੁਰਪਾਲ
ਸਾਰਾ ਗੁਰਪਾਲ ਕਈ ਵਾਰ ਆਪਣੇ ਪੁਰਾਣੇ ਇੰਟਰਵਿਊਜ਼ 'ਚ ਕਾਸਟਿੰਗ ਕਾਊਚ 'ਤੇ ਬਿਆਨ ਦੇ ਕੇ ਲਾਈਮਲਾਈਟ ਬਟੋਰ ਚੁੱਕੀ ਹੈ। ਮੈਂ ਇਸ ਤੋਂ ਪਹਿਲਾਂ ਵੀ ਕਾਸਟਿੰਗ ਕਾਊਚ 'ਚ ਜਨਤਕ ਤੌਰ 'ਤੇ ਬਿਆਨ ਦੇ ਚੁੱਕੀ ਹਾਂ। ਹੁਣ ਜੇਕਰ ਮੈਂ ਇਸ ਅੰਦੋਲਨ 'ਤੇ ਆਪਣੀ ਰਾਏ ਦੇਵਾਂਗੀ ਤਾਂ ਲੋਕਾਂ ਨੂੰ ਇਹ ਮੇਰਾ ਪਬਲੀਸਿਟੀ ਸਟੰਟ ਲੱਗੇਗਾ, ਜਿਸ ਤੋਂ ਮੈਂ ਬਚਣਾ ਚਾਹੁੰਦੀ ਹਾਂ। ਹੁਣ ਜੇਕਰ ਮੈਂ ਉਨ੍ਹਾਂ ਲੋਕਾਂ ਦੇ ਨਾਂ ਲਵਾਂ ਜਿਨ੍ਹਾਂ ਨੇ ਮੈਨੂੰ ਸਰੀਰਕ ਸੰਬੰਧ ਬਣਾਉਣ ਲਈ ਆਫਰ ਦਿੱਤਾ ਤਾਂ ਮੇਰੇ ਇਸ ਬਿਆਨ ਦਾ ਕੁਝ ਲੋਕ ਗਲਤ ਫਾਇਦਾ ਚੁੱਕ ਸਕਦੇ ਹਨ। ਕੁਝ ਲੋਕ (ਸੰਘਰਸ਼ ਕਰ ਰਹੀਆਂ ਅਭਿਨੇਤਰੀਆਂ) ਮੇਰੇ ਮੋਢੇ 'ਤੇ ਬੰਦੂਕ ਰੱਖ ਕੇ ਵੀ ਚਲਾ ਸਕਦੀਆਂ ਹਨ। ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਕੁਝ ਲੋਕ ਅਜਿਹੇ ਵੀ ਹਨ, ਜੋ ਸਿਰਫ ਕਿਸੇ ਨੂੰ ਬਦਨਾਮ ਕਰਨ ਲਈ ਅਤੇ ਆਪਣਾ ਮਤਲਬ ਕੱਢਣ ਲਈ ਅਜਿਹੇ ਦੋਸ਼ ਲਗਾਉਂਦੇ ਹਨ। ਮੈਂ ਅਜਿਹੀਆਂ ਕਈ ਅਭਿਨੇਤਰੀਆਂ ਨੋਟ ਕੀਤੀਆਂ ਹਨ। ਇਹੋ ਜਿਹੀਆਂ ਕਈ ਕੁੜੀਆਂ ਫਿਲਮੀ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਲਈ ਰਿਲੇਸ਼ਨਸ਼ਿਪ ਬਣਾਉਂਦੀਆਂ ਤੇ ਮਤਲਬ ਪੂਰਾ ਹੋਣ 'ਤੇ ਵੱਖ ਹੋ ਜਾਂਦੀਆਂ ਹਨ। ਬਾਅਦ 'ਚ ਉਹੀ ਮਹਿਲਾਵਾਂ ਜਾਂ ਕੁੜੀਆਂ ਉਨ੍ਹਾਂ 'ਤੇ ਦੋਸ਼ ਲਗਾਉਂਦੀਆਂ ਕਹਿ ਦਿੰਦੀਆਂ ਹਨ ਕਿ ਉਨ੍ਹਾਂ ਨੇ ਸਾਡਾ ਜਿਨਸੀ ਸ਼ੋਸ਼ਣ ਕੀਤਾ ਹੈ। ਅਜਿਹਾ ਕਰਕੇ ਉਹ ਉਨ੍ਹਾਂ ਵਿਅਕਤੀਆਂ ਦਾ ਸਮਾਜਿਕ ਅਤੇ ਵਿਆਹੁਤਾ ਜੀਵਨ ਤਬਾਹ ਕਰ ਦਿੰਦੀਆਂ ਹਨ। ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਯੌਨ ਸ਼ੋਸ਼ਣ ਨਹੀਂ ਹੋਇਆ। ਮੈਨੂੰ ਅਜਿਹਾ ਕਰਨ ਲਈ ਕਿਹਾ ਜ਼ਰੂਰ ਗਿਆ ਸੀ ਪਰ ਮੈਂ ਇਸ ਦਾ ਵਿਰੋਧ ਕੀਤਾ। 

PunjabKesariਮੈਂਡੀ ਤੱਖੜ 
ਮੈਂਡੀ ਤੱਖੜ ਨੇ ਇਸ ਮੁਹਿੰਮ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ, ''ਮੈਂ ਇੰਡਸਟਰੀ 'ਚ ਦੂਜਿਆਂ ਬਾਰੇ ਨਹੀਂ ਜਾਣਦੀ ਪਰ ਪੰਜਾਬੀ ਉਦਯੋਗ 'ਚ ਇਨ੍ਹਾਂ ਸਾਰੇ ਸਾਲਾਂ ਦੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ, ਮੈਂ ਮਹਿਸੂਸ ਕੀਤਾ ਹੈ ਕਿ ਜਿਨ੍ਹਾਂ ਸਹਿ-ਕਲਾਕਾਰਾਂ ਨਾਲ ਮੈਂ ਕੰਮ ਕੀਤਾ, ਉਹ ਸੱਚ-ਮੁੱਚ ਸਤਿਕਾਰਯੋਗ ਅਤੇ ਮੇਰੇ ਪ੍ਰਤੀ ਦਿਆਲ ਰਹੇ ਹਨ। ਜ਼ਰੂਰਤ ਤੇ ਮੁਸੀਬਤ ਸਮੇਂ ਮੈਂ ਇਨ੍ਹਾਂ ਸਿਤਾਰਿਆਂ ਦਾ ਸਹਾਰਾ ਲੈ ਸਕਦੀ ਹਾਂ। ਮੈਨੂੰ ਇਨ੍ਹਾਂ ਸਾਰਿਆਂ 'ਤੇ ਯਕੀਨ ਹੈ ਕਿਉਂਕਿ ਮੈਂ ਇਨ੍ਹਾਂ ਨਾਲ ਕੰਮ ਕਰ ਚੁੱਕੀ ਹਾਂ। ਮੈਂ ਸਰਗੁਣ ਮਹਿਤਾ ਵਲੋਂ ਸਾਂਝੀ ਕੀਤੀ ਬੇਹੱਦ ਮਹੱਤਵਪੂਰਨ ਪੋਸਟ ਪੜ੍ਹੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਨਾਰੀਵਾਦ ਦੇ ਦੁਸ਼ਮਣ ਸਿਰਫ ਮਰਦ ਹੀ ਨਹੀਂ ਸਗੋਂ ਸਮਾਜ 'ਚ ਪਿਤਾ-ਪੁਰਖੀ (ਪੁਸ਼ਤੈਨੀ) ਵੀ ਹਨ।

PunjabKesariਸੋਨਮ ਬਾਜਵਾ
ਸੋਨਮ ਬਾਜਵਾ ਮੁਤਾਬਕ, ''MeToo ਅੰਦੋਲਨ ਇਕ ਮਹਾਨ ਅੰਦੋਲਨ ਹੈ, ਜਿਸ ਦੀ ਮੈਂ ਗਵਾਹੀ ਭਰਦੀ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਦੇਸ਼ 'ਚ ਔਰਤਾਂ ਅੱਜ ਇਸ 'ਤੇ ਖੁੱਲ੍ਹ ਕੇ ਬੋਲ ਰਹੀਆਂ ਹਨ। ਪਾਲੀਵੁੱਡ ਇੰਡਸਟਰੀ 'ਚ ਨਿੱਜੀ ਤੌਰ 'ਤੇ ਮੇਰਾ ਇਸ ਮਾਮਲੇ 'ਚ ਕੋਈ ਤਜਰਬਾ ਨਹੀਂ ਸੀ ਤੇ ਨਾ ਹੀ ਦੱਖਣੀ ਇੰਡਸਟਰੀ 'ਚ। ਮੈਂ ਸਹੀ ਲੋਕਾਂ ਦੇ ਸਮਰਥਨ 'ਚ ਹਾਂ। ਮੇਰਾ ਮੰਨਣਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਕੰਮ ਕਰਨ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ, ਕਿਉਂਕਿ ਮੈਂ ਹਮੇਸ਼ਾ ਇੱਥੇ ਵਧੀਆ ਸਮਾਂ ਬਿਤਾਇਆ ਹੈ ਪਰ ਇਹ ਸਿਰਫ ਮੇਰਾ ਤਜਰਬਾ ਹੈ।

 

PunjabKesariਈਸ਼ਾ ਰਿੱਖੀ
ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਅਤੇ ਮਾਡਲ ਈਸ਼ਾ ਰਿੱਖੀ ਨੇ ਦੱਸਿਆ, ''ਮੈਨੂੰ ਹੁਣ ਤੱਕ ਇਸ ਤਰ੍ਹਾਂ ਦੇ ਉਤਪੀੜਣ ਦਾ ਸਾਹਮਣਾ ਨਹੀਂ ਕਰਨਾ ਪਿਆ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਪਾਲੀਵੁੱਡ ਇੰਡਸਟਰੀ 'ਚ ਮੇਰਾ ਸੰਬੰਧ ਚੰਗੇ ਲੋਕਾਂ ਨਾਲ ਜੁੜਿਆ ਹੋਇਆ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News