ਬੱਪੀ ਲਹਿਰੀ ਦੇ ਗੀਤ 'ਡਿਸਕੋ ਡਾਂਸਰ' ਦੇ ਮੁਰੀਦ ਸਨ ਮਾਈਕਲ ਜੈਕਸਨ
8/30/2018 12:04:57 PM
ਮੁੰਬਈ (ਬਿਊਰੋ)— 'ਕਿੰਗ ਆਫ ਪੌਪ' ਦੇ ਨਾਮ ਨਾਲ ਮਸ਼ਹੂਰ ਅਮਰੀਕੀ ਸਿੰਗਰ ਮਾਈਕਲ ਜੈਕਸਨ ਦਾ ਅੱਜ ਜਨਮਦਿਨ ਹੈ। ਅੱਜ ਦੇ ਹੀ ਦਿਨ 29 ਅਗਸਤ 1958 ਨੂੰ ਇਸ ਮਹਾਨ ਅਮਰੀਕਨ ਸਿੰਗਰ ਅਤੇ ਡਾਂਸਰ ਦਾ ਜਨਮ ਹੋਇਆ ਸੀ। ਉਨ੍ਹਾਂ ਨੂੰ ਪਸੰਦ ਕਰਨ ਵਾਲੇ ਦੁਨੀਆਭਰ 'ਚ ਕਰੋੜਾਂ ਫੈਨਜ਼ ਸਨ। ਮਾਈਕਲ ਜੈਕਸਨ ਦੇ ਸਿਗਨੇਚਰ ਸਟੈਪ ਤੋਂ ਲੈ ਕੇ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਕਿਤੇ ਘੱਟ ਵਿਵਾਦਾਂ 'ਚ ਨਹੀਂ ਰਹੀ। ਮਾਈਕਲ ਜੈਕਸਨ ਦੀ ਅਜੀਬੋ-ਗਰੀਬ ਜ਼ਿੰਦਗੀ 'ਤੇ ਹੁਣ ਤੱਕ ਕਈ ਕਿਤਾਬਾਂ ਅਤੇ ਫਿਲਮਾਂ ਬਣ ਚੁੱਕੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਪਹਿਲੂਆਂ ਦਾ ਖੁਲਾਸਾ ਕੀਤਾ ਗਿਆ। ਆਓ ਜਾਣਦੇ ਹਾਂ ਮਾਈਕਲ ਜੈਕਸਨ ਬਾਰੇ ਕੁਝ ਦਿਲਚਸਪ ਗੱਲਾਂ...
ਸ਼ਾਇਦ ਘੱਟ ਲੋਕ ਹੀ ਜਾਣਦੇ ਹੋਣ ਕਿ ਮਾਈਕਲ ਜੈਕਸਨ ਨੇ ਪਹਿਲੀ ਵਾਰ ਕਿਸੇ ਇੰਡੀਅਨ ਸਿੰਗਰ ਨੂੰ ਸੱਦਾ ਭੇਜਿਆ ਸੀ। ਉਹ ਸਿੰਗਰ ਕੋਈ ਹੋਰ ਨਹੀਂ, ਸਗੋਂ ਹਮੇਸ਼ਾ ਸੋਨੇ ਨਾਲ ਲੱਦੇ ਰਹਿਣ ਵਾਲੇ ਬੱਪੀ ਲਹਿਰੀ ਸਨ। ਬੱਪੀ ਲਹਿੜੀ ਇਕੱਲੇ ਅਜਿਹੇ ਸੰਗੀਤਕਾਰ ਹਨ, ਜਿਨ੍ਹਾਂ ਨੂੰ 'ਕਿੰਗ ਆਫ ਪੌਪ' ਮਾਈਕਲ ਜੈਕਸਨ ਨੇ ਮੁੰਬਈ 'ਚ ਆਪਣੇ ਪਹਿਲੇ ਸ਼ੋਅ ਵਿਚ ਬੁਲਾਇਆ ਸੀ।
ਇਹ ਲਾਈਵ ਸ਼ੋਅ 1996 'ਚ ਹੋਇਆ ਸੀ। ਇਹ ਜੈਕਸਨ ਦਾ ਭਾਰਤ ਵਿਚ ਪਹਿਲਾ ਅਤੇ ਆਖਿਰੀ ਸ਼ੋਅ ਸੀ। ਇਸ ਮੁਲਾਕਾਤ ਬਾਰੇ ਵਿਚ ਬੱਪੀ ਦਾ ਨੇ ਦੱਸਿਆ ਸੀ ਕਿ ਮਾਈਕਲ ਨੂੰ ਉਨ੍ਹਾਂ ਦੇ 'ਡਿਸਕੋ ਡਾਂਸਰ' ਅਤੇ 'ਜਿੰਮੀ ਜਿੰਮੀ' ਗੀਤ ਬੇਹੱਦ ਪਸੰਦ ਸੀ। ਇਸ ਬਾਰੇ ਮਾਈਕਲ ਨੇ ਖੁਦ ਉਨ੍ਹਾਂ ਨੂੰ ਦੱਸਿਆ ਸੀ।
ਮਾਈਕਲ ਜੈਕਸਨ ਨੂੰ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਣਾ ਪਸੰਦ ਸੀ। ਇਕ ਵਾਰ ਵਾਸ਼ਿੰਗਟਨ ਦੇ ਇਕ ਹੋਟਲ ਵਿਚ ਕੰਧ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੂੰ ਉਨ੍ਹਾਂ ਨੇ ਹੱਥ ਮਾਰ ਕੇ ਤੋੜ ਦਿੱਤਾ ਸੀ। ਇਸ ਨਾਲ ਉਨ੍ਹਾਂ ਦਾ ਹੱਥ ਵੀ ਕੱਟ ਗਿਆ ਸੀ।
ਸਾਲ 2008 'ਚ ਕਈ ਅਜਿਹੀਆਂ ਰਿਪੋਟਾਂ ਸਾਹਮਣੇ ਆਈਆਂ, ਜਿਨ੍ਹਾਂ ਵਿਚ ਦਾਅਵੇ ਨਾਲ ਕਿਹਾ ਗਿਆ ਕਿ ਮਾਈਕਲ ਨੇ ਇਸਲਾਮ ਧਰਮ ਆਪਣਾ ਲਿਆ ਹੈ। ਸੁਣਨ ਵਿਚ ਤਾਂ ਇੱਥੇ ਤੱਕ ਆਇਆ ਕਿ ਉਨ੍ਹਾਂ ਨੇ ਆਪਣਾ ਨਾਮ ਵੀ ਬਦਲ ਲਿਆ ਸੀ ਪਰ ਜਲਦ ਹੀ ਉਨ੍ਹਾਂ ਦੀ ਮੌਤ ਹੋ ਗਈ ਅਤੇ ਇਹ ਰਾਜ਼ ਖੁੱਲ੍ਹ ਨਾ ਸਕਿਆ।
ਇਹ ਖਬਰਾਂ ਇਸ ਲਈ ਵੀ ਚਰਚਾ 'ਚ ਰਹੀਆਂ ਕਿਉਂਕਿ ਮਾਈਕਲ ਦੀ ਭੈਣ ਜੈਨੇਟ ਜੈਕਸਨ ਨੇ ਵੀ ਲੰਡਨ ਦੇ ਰਹਿਣ ਵਾਲੇ ਬਿਲੀਅਨਿਅਰ ਮੁਸਲਮਾਨ ਵਿਸਲਮ ਅਲ ਮਨਾ ਨਾਲ ਵਿਆਹ ਕਰਨ ਤੋਂ ਬਾਅਦ ਇਸਲਾਮ ਧਰਮ ਅਪਣਾ ਲਿਆ ਸੀ।
ਕਾਂਟਰੈਕਟ ਮੁਤਾਬਕ ਮਾਈਕਲ ਦੇ ਬਾਡੀ ਗਾਰਡਸ ਬਿਲ ਅਤੇ ਜੈਵਨ ਨੂੰ ਇਸ ਗੱਲ ਦਾ ਹੁਕਮ ਨਹੀਂ ਸੀ ਕਿ ਉਹ ਆਪਣੇ ਘਰਵਾਲਿਆਂ ਨੂੰ ਇਹ ਗੱਲ ਦੱਸ ਸਕਣ ਕਿ ਉਹ ਮਾਈਕਲ ਜੈਕਸਨ ਲਈ ਕੰਮ ਕਰਦੇ ਹਨ। ਇਸ ਦੇ ਚੱਲਦੇ ਉਨ੍ਹਾਂ ਦੇ ਨਿੱਜ਼ੀ ਰਿਸ਼ਤਿਆਂ 'ਤੇ ਵੀ ਅਸਰ ਪਿਆ।
ਮਾਈਕਲ ਜੈਕਸਨ ਦੇ ਫੈਨਜ਼ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਬੈਠੇ ਰਹਿੰਦੇ ਸਨ।
ਮਾਈਕਲ ਜੈਕਸਨ ਆਪਣੇ ਬੱਚਿਆਂ ਦੀ ਪਛਾਣ ਲੁਕਾਉਣ ਲਈ ਉਨ੍ਹਾਂ ਦੇ ਚਿਹਰਿਆਂ 'ਤੇ ਮਾਸਕ ਲਗਾਉਂਦੇ ਸਨ ਅਤੇ ਉਸ ਨੂੰ 'ਡਰੈੱਸ ਅੱਪ ਚੈਲੇਂਜ' ਦਾ ਨਾਮ ਦਿੰਦੇ ਸਨ ਅਤੇ ਇਸ ਨੂੰ ਖੇਡ ਵਿਚ ਬਦਲ ਦਿੰਦੇ ਸਨ ਅਤੇ ਆਪਣੇ ਬੱਚਿਆਂ ਨੂੰ ਲੋਕਾਂ ਨੂੰ ਆਪਣਾ ਅਸਲੀ ਨਾਮ ਦੱਸਣ ਤੋਂ ਵੀ ਮਨਾ ਕਰਦੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ