ਇਕ ਵਾਰ ਫਿਰ ਮੀਕਾ ਸਿੰਘ ਵਿਵਾਦਾਂ ''ਚ, ਲੋਕਾਂ ਨੇ ਪਾਸਪੋਰਟ ਕੈਂਸਲ ਕਰਨ ਦੀ ਕੀਤੀ ਮੰਗ

Tuesday, August 13, 2019 9:38 AM
ਇਕ ਵਾਰ ਫਿਰ ਮੀਕਾ ਸਿੰਘ ਵਿਵਾਦਾਂ ''ਚ, ਲੋਕਾਂ ਨੇ ਪਾਸਪੋਰਟ ਕੈਂਸਲ ਕਰਨ ਦੀ ਕੀਤੀ ਮੰਗ

ਮੁੰਬਈ(ਬਿਊਰੋ)— ਗਾਇਕ ਮੀਕਾ ਸਿੰਘ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਆ ਗਏ ਹਨ। ਹਾਲ ਹੀ 'ਚ ਸਿੰਗਰ ਪਾਕਿਸਤਾਨ ਦੇ ਕਰਾਚੀ 'ਚ ਇਕ ਸ਼ੋਅ ਕਰਨ ਪਹੁੰਚੇ, ਜਿਸ ਤੋਂ ਬਾਅਦ ਉਹ ਟਰੋਲਰਸ ਦੇ ਨਿਸ਼ਾਨੇ 'ਤੇ ਆ ਗਏ। ਹਾਲ ਹੀ 'ਚ ਭਾਰਤ ਵੱਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਕਈ ਕਦਮ ਚੁੱਕੇ ਹਨ, ਜਿਨ੍ਹਾਂ 'ਚ ਇਕ ਹੈ ਭਾਰਤੀ ਫਿਲਮਾਂ ਨੂੰ ਬੈਨ ਕਰ ਦੇਣਾ ਪਰ ਅਜਿਹੇ 'ਚ ਮੀਕਾ ਕਰਾਚੀ 'ਚ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਦੇ ਵਿਆਹ 'ਚ ਪਰਫਾਰਮ ਕਰਦੇ ਨਜ਼ਰ ਆਏ।


ਸ਼ੋਅ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਮੀਕਾ ਨੂੰ ਖੂਬ ਟਰੋਲ ਕੀਤਾ ਜਾ ਰਿਹਾ ਹੈ। ਵੀਡੀਓ 'ਚ ਮੀਕਾ ਮਸਤੀ ਕਰਦੇ ਤੇ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਪਾਕਿਸਤਾਨ ਪੱਤਰਕਾਰ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਪਾਕਿ ਦੇ ਨਾਲ ਭਾਰਤ 'ਚ ਵੀ ਮੀਕਾ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਦਾ ਕਹਿਣਾ ਹੈ ਕਿ ਉਸ ਦਾ ਪਾਸਪੋਰਟ ਰੱਦ ਕਰ ਦੇਣਾ ਚਾਹਿਦਾ ਹੈ ਅਤੇ ਇਸ ਨੂੰ ਪਾਕਿਸਤਾਨ 'ਚ ਹੀ ਰਹਿਣ ਦੇਣਾ ਚਾਹਿਦਾ ਹੈ”।


About The Author

manju bala

manju bala is content editor at Punjab Kesari