ਮੀਕਾ ਸਿੰਘ ਇਸ ਹਸੀਨਾ ਦਾ ਬਣਨਾ ਚਾਹੁੰਦੇ ਹਨ ਲਾੜਾ, ਇੰਟਰਵਿਊ ਦੌਰਾਨ ਖੋਲ੍ਹਿਆ ਦਿਲ ਦਾ ਰਾਜ਼

6/10/2018 11:32:07 AM

ਮੁੰਬਈ(ਬਿਊਰੋ)— ਮੀਕਾ ਸਿੰਘ ਬਾਲੀਵੁੱਡ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਮਸ਼ਹੂਰ ਹੈ। ਅੱਜ ਮੀਕਾ ਸਿੰਘ ਆਪਣਾ 41ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 10 ਜੂਨ 1997 ਨੂੰ ਪਟਨਾ 'ਚ ਹੋਇਆ ਸੀ। ਉਨ੍ਹਾਂ ਨੇ ਕਈ ਬੰਗਾਲੀ ਫਿਲਮਾਂ 'ਚ ਆਪਣੀ ਆਵਾਜ਼ ਦਿੱਤੀ।
PunjabKesari
ਪੰਜਾਬੀ ਤੋਂ ਇਲਾਵਾ ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਗੀਤ ਗਾਏ। ਦੱਸ ਦੇਈਏ ਕਿ ਮੀਕਾ ਸਿੰਘ ਦਾ ਪਹਿਲਾਂ ਨਾਂ ਅਮਰੀਕ ਸਿੰਘ ਸੀ। ਅੱਜ ਤੱਕ ਮੀਕਾ ਸਿੰਘ ਨੇ ਜਿੰਨੇ ਵੀ ਗੀਤ ਗਾਏ ਹਨ, ਸਾਰੇ ਹਿੱਟ ਹੋਏ ਹਨ। ਉਨ੍ਹਾਂ ਨੂੰ ਗੀਤ ਅਜਿਹੇ ਹੀ ਦਿੱਤੇ ਜਾਂਦੇ ਹਨ, ਜੋ ਹਿੱਟ ਹੋਣ ਲਈ ਹੈ ਬਣੇ ਹੁੰਦੇ ਹਨ।
PunjabKesari
ਮੀਕਾ ਸਿੰਘ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸੁਪਰਹਿੱਟ ਗੀਤ 'ਸਾਵਨ 'ਚ ਲੱਗ ਗਈ ਆਗ' ਨਾਲ ਕੀਤੀ ਸੀ। ਮੀਕਾ ਨੇ ਸ਼ੁਰੂਆਤ 'ਚ ਪੰਜਾਬੀ ਗੀਤ ਗਾਏ ਸਨ ਪਰ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਗੀਤਾਂ 'ਚ ਗਾਉਣ ਦਾ ਮੌਕਾ ਮਿਲਿਆ। ਮੀਕਾ ਸਿੰਘ ਵੱਲੋਂ ਗਾਏ ਅਜਿਹੇ ਕਈ ਗੀਤ ਹਨ, ਜੋ ਬੇਹੱਦ ਹਿੱਟ ਹੋਏ ਤੇ ਉਨ੍ਹਾਂ ਦੀ ਵਜ੍ਹਾ ਨਾਲ ਮੀਕਾ ਦੇਸ਼ਭਰ 'ਚ ਪ੍ਰਸਿੱਧੀ ਮਿਲੀ।
PunjabKesari
ਮੀਕਾ ਸਿੰਘ ਦੁਆਰਾ ਗਾਇਆ ਇਕ-ਇਕ ਗੀਤ ਸੁਪਰਹਿੱਟ ਹੈ ਤੇ ਉਨ੍ਹਾਂ ਦੇ ਨਵੇਂ ਗੀਤਾਂ ਨੂੰ ਜ਼ਿਆਦਾ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ। ਇਥੋਂ ਤੱਕ ਕੀ ਵਿਆਹ-ਪਾਰਟੀਆਂ 'ਚ ਵੀ ਉਨ੍ਹਾਂ ਦੇ ਗੀਤਾਂ ਨੂੰ ਡੀ. ਜੇ 'ਤੇ ਲਾਇਆ ਜਾਂਦਾ ਹੈ। ਮੀਕਾ ਸਿੰਘ ਬਾਲੀਵੁੱਡ 'ਚ ਸਭ ਤੋਂ ਲੋਕਪ੍ਰਿਯ ਗਾਇਕ ਹੈ।
PunjabKesari
ਦੱਸ ਦੇਈਏ ਕਿ ਮੀਕਾ ਸਿੰਘ ਹੁਣ ਤੱਕ ਕੁਆਰੇ ਹੀ ਹਨ। ਪਿਛਲੇ ਕੁਝ ਦਿਨਾਂ 'ਚ ਕਾਫੀ ਖਬਰਾਂ ਆਈਆਂ ਸਨ ਕਿ ਮੀਕਾ ਸਿੰਘ ਦਾ ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ ਉਰਵਰਸ਼ੀ ਰੌਤੇਲਾ 'ਤੇ ਦਿਲ ਆ ਗਿਆ ਹੈ। ਮੀਕਾ ਨੇ ਆਪਣੇ ਫੈਨਜ਼ ਨੂੰ ਭਰੋਸਾ ਦਿੱਤਾ ਹੈ ਕਿ ਇਹ ਜਲਦ ਹੀ ਵਿਆਹ ਦੇ ਬੰਧਨ 'ਚ ਬੱਝੇਗਾ।
PunjabKesari
ਇਕ ਇੰਟਰਵਿਊ ਦੌਰਾਨ ਜਦੋਂ ਮੀਕਾ ਸਿੰਘ ਤੋਂ ਵਿਆਹ ਬਾਰੇ ਪੁੱਛਿਆ ਗਿਆ ਕਿ ਕਿਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ 'ਤੇ ਉਨ੍ਹਾਂ ਨੇ 'ਸਨਮ ਰੇ' ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਲੈ ਦਿੱਤਾ। ਅਦਾਕਾਰਾ ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਬੋਲਡ ਤੇ ਖੂਬਸੂਰਤ ਅਦਾਕਾਰਾਂ 'ਚੋਂ ਇਕ ਹੈ।
PunjabKesari
ਉਰਵਸ਼ੀ ਰੌਤੇਲਾ ਦੀ ਖੂਬਸੂਰਤੀ  ਨੇ ਲੱਖਾਂ ਦਰਸ਼ਕਾਂ ਦਾ ਦਿਲ ਵੀ ਆਪਣੇ ਕਾਬੂ 'ਚ ਕਰ ਲਿਆ ਹੈ ਪਰ ਵਿਆਹ ਬਾਰੇ ਉਰਵਸ਼ੀ ਦਾ ਕਹਿਣਾ ਹੈ, ''ਅਜੇ ਵਿਆਹ ਦੀ ਮੇਰੀ ਕੋਈ ਯੋਜਨਾ ਨਹੀਂ ਹੈ। ਮੈਂ ਉਦੋਂ ਵਿਆਹ ਕਰਾਂਗੀ ਜਦੋਂ ਮੇਰੇ ਚਚੇਰੇ ਭੈਣ-ਭਰਾਵਾਂ ਦਾ ਵਿਆਹ ਹੋਵੇਗਾ। ਫਿਲਹਾਲ ਮੈਂ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਹਾਂ।”
PunjabKesari
ਦੱਸਣਯੋਗ ਹੈ ਕਿ ਉਰਵਸ਼ੀ ਰੌਤੇਲਾ ਤੇ ਮੀਕਾ ਸਿੰਘ ਦੀ ਉਮਰ 'ਚ ਤਕਰੀਬਨ 17 ਸਾਲ ਦਾ ਅੰਤਰ ਹੈ ਪਰ ਮੀਕਾ ਤੇ ਉਰਵਸ਼ੀ ਨੂੰ ਲੈ ਕੇ ਹੋਈ ਚਰਚਾ ਮਹਿਜ਼ ਅਫਵਾਹ ਕਰਾਰ ਦਿੱਤੀ ਗਈ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News