ਮੀਕਾ ਸਿੰਘ ਦੇ ਘਰ ਚੋਰੀ ਕਰਨ ਵਾਲੇ ਦੋਸ਼ੀ ਦੀ ਹੋਈ ਪਛਾਣ, ਚੜ੍ਹਿਆ ਪੁਲਸ ਹੱਥੀਂ

8/2/2018 11:24:52 AM

ਮੁੰਬਈ (ਬਿਊਰੋ)— ਮਸ਼ਹੂਰ ਗਾਇਕ ਮੀਕਾ ਸਿੰਘ ਦੇ ਮੁੰਬਈ ਸਥਿਤ ਘਰ 'ਚੋਂ ਕੀਮਤੀ ਸਮਾਨ ਅਤੇ ਨਕਦੀ ਦੀ ਚੋਰੀ ਕਰਨ ਵਾਲੇ 27 ਸਾਲ ਦੇ ਵਿਅਕਤੀ ਨੂੰ ਪੁਲਸ ਨੇ ਬੀਤੇ ਦਿਨ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅੰਕਿਤ ਵਾਸਨ ਦੇ ਰੂਪ 'ਚ ਹੋਈ ਹੈ। ਉਸ ਨੇ ਖੁਲਾਸਾ ਕੀਤਾ ਕਿ ਉਹ 15 ਸਾਲ ਤੋਂ ਗਾਇਕ ਮੀਕਾ ਸਿੰਘ ਨਾਲ ਸੰਪਾਦਕ ਦੇ ਤੌਰ 'ਤੇ ਕੰਮ ਕਰਦਾ ਸੀ। ਉਸ ਨੇ ਗੁਪਤ ਰੂਪ ਨਾਲ ਨਕਦੀ ਅਤੇ ਕੀਮਤੀ ਸਮਾਨ ਦੀ ਚੋਰੀ ਕੀਤੀ ਸੀ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਜੁਲਾਈ ਨੂੰ ਜਦੋਂ ਮੀਕਾ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਦੋਸ਼ੀ ਸਟੂਡੀਓ ਤੋਂ ਭੱਜ ਗਿਆ ਅਤੇ 2 ਦਿਨਾਂ ਤੱਕ ਮੁੰਬਈ 'ਚ ਹੀ ਲੁਕਿਆ ਰਿਹਾ।

PunjabKesari

ਪੁਲਸ ਨੇ ਅੱਗੇ ਦੱਸਿਆ ਕਿ 31 ਜੁਲਾਈ ਨੂੰ ਉਹ ਦਿੱਲੀ ਆਇਆ ਅਤੇ ਵਿਕਾਸਪੁਰੀ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡਿਪਟੀ ਕਮਿਸ਼ਨਰ ਵਿਜੈ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਤਿੰਨ ਬੈਂਕ ਖਾਤਿਆਂ 'ਚ ਜਮਾ ਕਰਾਏ ਗਏ 50 ਹਜ਼ਾਰ ਅਤੇ 5 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਦੋਸ਼ੀ ਕੋਲ ਇਕ ਹਾਰਡ ਡਿਸਕ ਅਤੇ ਸਟੂਡੀਓ ਦੀ ਚਾਬੀ ਵੀ ਬਰਾਮਦ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News