ਕਪਿਲ ਤੇ ਮੀਕਾ ਦੇ ਹਾਸੇ-ਠੱਠਿਆਂ ਨੇ ਬੰਨ੍ਹਿਆ ਰੰਗ, ਦੇਖੋ ਵੀਡੀਓ

Monday, February 4, 2019 12:09 PM
ਕਪਿਲ ਤੇ ਮੀਕਾ ਦੇ ਹਾਸੇ-ਠੱਠਿਆਂ ਨੇ ਬੰਨ੍ਹਿਆ ਰੰਗ, ਦੇਖੋ ਵੀਡੀਓ

ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਮੀਕਾ ਸਿੰਘ ਦੋਵੇਂ ਹੀ ਕਾਫੀ ਕਰੀਬੀ ਦੋਸਤ ਹਨ। ਦੋਵਾਂ ਨੂੰ ਅਕਸਰ ਹੀ ਇਕੱਠਿਆਂ ਮਸਤੀ ਕਰਦੇ ਦੇਖਿਆ ਜਾਂਦਾ ਰਹਿੰਦਾ ਹੈ। ਕਪਿਲ ਅਤੇ ਮੀਕਾ ਸਿੰਘ ਦੀ ਅਜਿਹੀ ਹੀ ਮਸਤੀ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋਵੇਂ ਮਸਤੀ ਕਰਦੇ ਨਜ਼ਰ ਆ ਰਹੇ ਹਨ। ਮਸਤੀ ਵੀ ਅਜਿਹੀ ਹੈ ਕਿ ਕਪਿਲ ਤੇ ਮੀਕਾ ਦਾ ਚਿਹਰਾ ਵੀ ਪਛਾਣਨ 'ਚ ਵੀ ਔਖ ਹੋ ਰਹੀ ਹੈ। ਮੀਕਾ ਸਿੰਘ ਅਤੇ ਕਪਿਲ ਸ਼ਰਮਾ ਮੋਬਾਈਲ ਦੇ ਜ਼ਰੀਏ ਵਿਗੜਿਆ ਹੋਇਆ ਚਿਹਰੇ ਬਣਾ ਰਹੇ ਹਨ ਅਤੇ ਆਪਣਾ ਵੀ ਹਾਸਾ ਨਹੀਂ ਰੋਕ ਪਾ ਰਹੇ। ਇਹ ਵੀਡੀਓ ਕਪਿਲ ਸ਼ਰਮਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਬੀਤੇ ਦਿਨ ਕਪਿਲ ਸ਼ਰਮਾ ਨੇ ਆਪਣੇ ਵਿਆਹ ਦੀ ਤੀਜੀ ਰਿਸੈਪਸ਼ਨ ਪਾਰਟੀ ਦਿੱਲੀ 'ਚ ਕੀਤੀ, ਜਿਸ ਕਈ ਫਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਰਿਸੈਪਸ਼ਨ 'ਚ ਕਈ ਵੱਡੇ ਨੇਤਾ, ਖਿਡਾਰੀ ਵੀ ਸ਼ਾਮਲ ਹੋਏ ਸਨ। 

 
 
 
 
 
 
 
 
 
 
 
 
 
 

@mikasingh ka chota bhai papeeta Singh 🤣🤣😂😅😂🙈

A post shared by Kapil Sharma (@kapilsharma) on Feb 3, 2019 at 10:53am PST


ਦੱਸਣਯੋਗ ਹੈ ਕਿ ਕਪਿਲ ਅਤੇ ਗਿੰਨੀ ਚਤਰਥ 12 ਦਸੰਬਰ 2018 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਉਨ੍ਹਾਂ ਨੇ ਪਹਿਲੀ ਰਿਸੈਪਸ਼ਨ ਅੰਮ੍ਰਿਤਸਰ ਵਿਖੇ ਰੱਖੀ ਸੀ ਅਤੇ ਦੂਜੀ ਮੁੰਬਈ 'ਚ। ਮੀਕਾ ਸਿੰਘ ਅਤੇ ਕਪਿਲ ਵੱਲੋਂ ਇਹ ਵੀਡੀਓ ਵੀ ਦਿੱਲੀ 'ਚ ਹੀ ਬਣਾਇਆ ਗਿਆ ਹੈ।

 
 
 
 
 
 
 
 
 
 
 
 
 
 

Hahahahaha.. Can’t get enough of this @mikasingh 🤣🤣😂😂

A post shared by Kapil Sharma (@kapilsharma) on Feb 3, 2019 at 10:52am PST


Edited By

Sunita

Sunita is news editor at Jagbani

Read More