ਮੀਕਾ ਸਿੰਘ ਦੇ ਹੱਕ ''ਚ ਆਈ ਰਿਚਾ ਚੱਢਾ, ਆਖੀ ਇਹ ਗੱਲ

8/15/2019 12:02:49 PM

ਇਸਲਾਮਾਬਾਦ (ਬਿਊਰੋ) — ਪਾਕਿਸਤਾਨ ਵਿਚ ਪ੍ਰਫਾਰਮੈਂਸ ਦੇਣ ਕਾਰਨ ਆਲ ਇੰਡੀਆ ਸਿਨੇਮਾ ਵਰਕਰਜ਼ ਐਸੋਸੀਏਸ਼ਨ (ਏ. ਆਈ. ਸੀ. ਡਬਲਯੂ. ਏ.) ਨੇ ਮੀਕਾ ਸਿੰਘ 'ਤੇ ਬੈਨ ਲਾ ਦਿੱਤਾ ਹੈ। ਐਸੋਸੀਏਸ਼ਨ ਦੇ ਮੁਖੀ ਸੁਰੇਸ਼ ਸ਼ਾਮ ਲਾਲ ਗੁਪਤਾ ਨੇ ਬੁੱਧਵਾਰ ਕਿਹਾ ਕਿ ਮੀਕਾ ਦੇ ਮੂਵੀ ਪ੍ਰੋਡਕਸ਼ਨ ਹਾਊਸ, ਮਿਊਜ਼ਿਕ ਕੰਪਨੀ ਅਤੇ ਆਨਲਾਈਨ ਕੰਟੈਂਟ ਪ੍ਰੋਵਾਈਡਰ ਨਾਲ ਉਨ੍ਹਾਂ ਦੇ ਸਭ ਕਾਂਟਰੈਕਟ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਮੀਕਾ ਦੀਆਂ ਸਭ ਫਿਲਮਾਂ, ਗੀਤਾਂ ਅਤੇ ਐਂਟਰਟੇਨਮੈਂਟ ਕੰਪਨੀ ਨਾਲ ਕੰਮ ਕਰਨ 'ਤੇ ਵੀ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਵਿਚ ਭਾਰਤੀ ਫਿਲਮਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਮੀਕਾ ਸਿੰਘ ਨੇ ਕਰਾਚੀ ਵਿਚ ਪਰਫਾਰਮੈਂਸ ਦਿੱਤੀ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਲੋਕਾਂ ਵਿਚ ਵੀ ਮੀਕਾ ਸਿੰਘ ਦੇ ਉਕਤ ਕਦਮ ਨੂੰ ਲੈ ਕੇ ਨਾਰਾਜ਼ਗੀ ਪਾਈ ਗਈ। ਮੁੰਬਈ ਵਿਚ ਰਿਚਾ ਚੱਢਾ ਮੀਕਾ ਸਿੰਘ ਨੂੰ ਸਪੋਰਟ ਕਰਦੀ ਨਜ਼ਰ ਆਈ। ਉਸ ਨੇ ਕਿਹਾ ਕਿ ਅਸੀਂ ਗਾਣੇ ਇਥੇ ਵੀ ਗਾਉਂਦੇ ਹਾਂ, ਉਥੇ ਵੀ ਗਾਉਂਦੇ ਹਾਂ। ਮੈਨੂੰ ਲੱਗਦਾ ਹੈ ਕਿ ਇਕ ਕਲਾਕਾਰ ਨੂੰ ਇਨਸਾਨੀਅਤ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News