ਮੀਕਾ ਸਿੰਘ ਜਲਦ ਬੱਝੇਗਾ ਵਿਆਹ ਦੇ ਬੰਧਨ 'ਚ, ਕੀ ਉਰਵਸ਼ੀ ਰੌਤੇਲਾ ਬਣੇਗੀ ਉਨ੍ਹਾਂ ਦੀ ਦੁਲਹਨ?
4/21/2018 3:45:35 PM
ਮੁੰਬਈ(ਬਿਊਰੋ)— ਮੀਕਾ ਸਿੰਘ ਬਾਲੀਵੁੱਡ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਮਸ਼ਹੂਰ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋ ਹੀ ਜਾਂਦਾ ਹੈ। ਕਿਉਂਕਿ ਉਨ੍ਹਾਂ ਨੂੰ ਗੀਤ ਅਜਿਹੇ ਹੀ ਦਿੱਤੇ ਜਾਂਦੇ ਹਨ, ਜੋ ਹਿੱਟ ਹੋਣ ਲਈ ਹੈ ਬਣੇ ਹੁੰਦੇ ਹਨ ਪਰ ਮੀਕਾ ਸਿੰਘ ਅਜੇ ਤੱਕ ਕੁਆਰੇ ਹਨ। ਇਸ ਦੌਰਾਨ ਉਨ੍ਹਾਂ ਦਾ ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ 'ਤੇ ਦਿਲ ਆ ਗਿਆ ਹੈ।
ਮੀਕਾ ਸਿੰਘ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸੁਪਰਹਿੱਟ ਗੀਤ 'ਸਾਵਨ 'ਚ ਲੱਗ ਗਈ ਆਗ' ਨਾਲ ਕੀਤੀ ਸੀ। ਮੀਕਾ ਨੇ ਸ਼ੁਰੂਆਤ 'ਚ ਪੰਜਾਬੀ ਗੀਤ ਗਾਏ ਸਨ ਪਰ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਗੀਤਾਂ 'ਚ ਗਾਉਣ ਦਾ ਮੌਕਾ ਮਿਲਿਆ। ਮੀਕਾ ਦੁਆਰਾ ਗਾਏ ਅਜਿਹੇ ਕਈ ਗੀਤ ਹਨ, ਜੋ ਬੇਹੱਦ ਹਿੱਟ ਹੋਏ ਤੇ ਉਨ੍ਹਾਂ ਦੀ ਵਜ੍ਹਾ ਨਾਲ ਮੀਕਾ ਦੇਸ਼ਭਰ 'ਚ ਪ੍ਰਸਿੱਧੀ ਮਿਲੀ। ਮੀਕਾ ਸਿੰਘ ਦੁਆਰਾ ਗਾਇਆ ਇਕ-ਇਕ ਗੀਚ ਸੁਪਰਹਿੱਟ ਹੈ ਤੇ ਉਨ੍ਹਾਂ ਦੇ ਨਵੇਂ ਗੀਤਾਂ ਨੂੰ ਜ਼ਿਆਦਾ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ।
ਇਥੋਂ ਤੱਕ ਕੀ ਵਿਆਹ-ਪਾਰਟੀਆਂ 'ਚ ਵੀ ਉਨ੍ਹਾਂ ਦੇ ਗੀਤਾਂ ਨੂੰ ਡੀ. ਜੇ 'ਤੇ ਲਾਇਆ ਜਾਂਦਾ ਹੈ। ਮੀਕਾ ਸਿੰਘ ਬਾਲੀਵੁੱਡ 'ਚ ਸਭ ਤੋਂ ਲੋਕਪ੍ਰਿਯ ਗਾਇਕ ਹੈ। ਦੱਸ ਦੇਈਏ ਕਿ ਇਸ ਪੰਜਾਬੀ ਮੁੰਡੇ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਹੈ। ਮੀਕਾ ਨੇ ਆਪਣੇ ਫੈਨਜ਼ ਨੂੰ ਭਰੋਸਾ ਦਿੱਤਾ ਹੈ ਕਿ ਇਹ ਜਲਦ ਹੀ ਵਿਆਹ ਦੇ ਬੰਧਨ 'ਚ ਬੱਝੇਗਾ। ਇਕ ਇੰਟਰਵਿਊ ਦੌਰਾਨ ਜਦੋਂ ਮੀਕਾ ਸਿੰਘ ਤੋਂ ਵਿਆਹ ਬਾਰੇ ਪੁੱਛਿਆ ਗਿਆ ਕਿ ਕਿਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ 'ਤੇ ਉਨ੍ਹਾਂ ਨੇ 'ਸਨਮ ਰੇ' ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਲਿਆ।
ਅਦਾਕਾਰਾ ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਬੋਲਡ ਤੇ ਖੂਬਸੂਰਤ ਅਦਾਕਾਰਾਂ 'ਚੋਂ ਇਕ ਹੈ। ਉਰਵਸ਼ੀ ਰੌਤੇਲਾ ਦੀ ਖੂਬਸੂਰਤੀ ਨੇ ਲੱਖਾਂ ਦਰਸ਼ਕਾਂ ਦਾ ਦਿਲ ਵੀ ਆਪਣੇ ਕਾਬੂ 'ਚ ਕਰ ਲਿਆ ਹੈ ਪਰ ਵਿਆਹ ਬਾਰੇ ਉਰਵਸ਼ੀ ਦਾ ਕਹਿਣਾ ਹੈ, ''ਅਜੇ ਵਿਆਹ ਦੀ ਮੇਰੀ ਕੋਈ ਯੋਜਨਾ ਨਹੀਂ ਹੈ। ਮੈਂ ਉਦੋਂ ਵਿਆਹ ਕਰਾਂਗੀ ਜਦੋਂ ਮੇਰੇ ਚਚੇਰੇ ਭੈਣ-ਭਰਾਵਾਂ ਦਾ ਵਿਆਹ ਹੋਵੇਗਾ। ਫਿਲਹਾਲ ਮੈਂ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਹਾਂ।''
ਦੱਸਣਯੋਗ ਹੈ ਕਿ ਉਰਵਸ਼ੀ ਰੌਤੇਲਾ ਤੇ ਮੀਕਾ ਸਿੰਘ ਦੀ ਉਮਰ 'ਚ ਤਕਰੀਬਨ 17 ਸਾਲ ਦਾ ਅੰਤਰ ਹੈ ਪਰ ਮੀਕਾ ਤੇ ਉਰਵਸ਼ੀ ਨੂੰ ਲੈ ਕੇ ਹੋਈ ਚਰਚਾ ਮਹਿਜ਼ ਅਫਵਾਹ ਕਰਾਰ ਦਿੱਤੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ