ਮਸ਼ਹੂਰ ਗਾਇਕ ਮੀਕਾ ਸਿੰਘ ਅਜਿਹੀਆਂ ਹਰਕਤਾਂ ਕਾਰਨ ਹਮੇਸ਼ਾ ਘਿਰਿਆ ਰਹਿੰਦਾ ਹੈ ਵਿਵਾਦਾਂ ''ਚ

6/10/2017 11:49:05 AM

ਜਲੰਧਰ— ਮਸ਼ਹੂਰ ਗਾਇਕ ਅਮਰੀਕ ਸਿੰਘ ਯਾਨੀ ਮੀਕਾ ਸਿੰਘ ਦਾ ਅੱਜ ਜਨਮਦਿਨ ਹੈ। ਅਮਰੀਕ ਸਿੰਘ ਮੀਕਾ ਸਿੰਘ ਵਜੋਂ ਮਸ਼ਹੂਰ, ਇੱਕ ਭਾਰਤੀ ਪਾਪ ਗਾਇਕ ਅਤੇ ਰੈਪਰ ਹੈ ਅਤੇ ਉਨ੍ਹਾਂ ਨੇ ਬੰਗਾਲੀ ਫਿਲਮਾਂ 'ਚ ਵੀ ਆਪਣੀ ਆਵਾਜ਼ ਦਿੱਤੀ ਹੈ।

PunjabKesari

ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਗੀਤ ਗਾਏ ਹਨ। ਗਾਇਕ ਕਿੰਗ ਮੀਕਾ ਸਿੰਘ ਦੀ ਆਵਾਜ਼ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ।

PunjabKesari

ਮੀਕਾ ਸਿੰਘ ਅੱਜ 39 ਸਾਲ ਦੇ ਹੋ ਚੁੱਕੇ ਹਨ।

PunjabKesari

ਉਨ੍ਹਾਂ ਨੂੰ ਕਦੇ ਵੀ ਆਪਣੀ ਆਵਾਜ਼ ਲਈ ਸਟ੍ਰਗਲ ਨਹੀਂ ਕਰਨਾ ਪਿਆ। ਉਨ੍ਹਾਂ ਦੇ ਭਰਾ ਦਲੇਰ ਮਹਿੰਦੀ ਇੱਕ ਮੰਨੇ-ਪ੍ਰਮੰਨੇ ਗਾਇਕ ਹਨ ਪਰ ਮੀਕਾ ਸਿੰਘ ਨੂੰ ਇਥੋ ਤੱਕ ਕਹਿ ਦਿੱਤਾ ਗਿਆ ਸੀ ਕਿ ਗਾਇਕ ਬਣਨ ਦੇ ਲਾਇਕ ਨਹੀਂ ਹੋ ਪਰ ਮੀਕਾ ਸਿੰਘ ਨੇ ਆਪਣੇ ਪਹਿਲੀ ਹੀ ਐਲਬਮ 'ਸਾਵਨ 'ਚ ਲਗ ਗਈ ਆਗ' ਗੀਤ ਨਾਲ ਧੂਮ ਮਚਾ ਦਿੱਤੀ।

PunjabKesari

ਮੀਕਾ ਸਿੰਘ ਇਸ ਗੀਤ ਕਾਰਨ ਰਾਤੋਂ ਰਾਤ ਮਸ਼ਹੂਰ ਹੋ ਗਿਆ ਸੀ।

PunjabKesari

ਫਿਰ ਤਾਂ ਹਰ ਜਗ੍ਹਾ ਇਹੀ ਗੀਤ ਵੱਜਣਾ ਸ਼ੁਰੂ ਹੋ ਗਿਆ ਅਤੇ ਮੀਕਾ ਸਿੰਘ ਮਸ਼ਹੂਰ ਗਾਇਕ ਬਣ ਗਏ।

PunjabKesari

ਦੱਸ ਦਈਏ ਕਿ ਮੀਕਾ ਸਿੰਘ ਦਾ ਜਨਮ ਪੱਛਮ ਬੰਗਾਲ ਦੇ ਦੁਰਗਾਪੁਰ 'ਚ ਹੋਇਆ ਹੈ।

PunjabKesari

ਮੀਕਾ ਸਿੰਘ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਦੇ ਲਿਪਲਾਕ ਕਾਰਨ ਕਾਫੀ ਕੰਟਰੋਵਰਸੀ 'ਚ ਰਹਿ ਚੁੱਕੇ ਹਨ।

PunjabKesari

ਅਸਲ 'ਚ 2006 'ਚ ਜਦੋਂ ਰਾਖੀ ਸਾਵੰਤ ਮੀਕਾ ਸਿੰਘ ਦੀ ਜਨਮਦਿਨ ਪਾਰਟੀ 'ਚ ਗਈ ਸੀ ਤਾਂ ਉਥੇ ਮੀਕਾ ਸਿੰਘ ਨੇ ਉਸ ਨੂੰ ਜ਼ਬਰਦਸਤੀ ਫੜ ਕੇ ਕਿੱਸ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਨੂੰ ਲੈ ਕੇ ਰਾਖੀ ਸਾਵੰਤ ਕਾਫੀ ਗੁੱਸੇ ਰਹੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News