ਵਿਆਹ ਤੋਂ ਪਹਿਲਾਂ ਬਹੁਤ ਕੁਝ ਕਰਨਾ ਚਾਹੁੰਦੀ ਹੈ ਮਾਈਲੀ ਸਾਇਰਸ

9/18/2017 12:31:29 AM

ਵਾਸ਼ਿੰਗਟਨ— ਹਾਲੀਵੁੱਡ ਦੀ ਮਸ਼ਹੂਰ ਸਟਾਰ ਮਾਈਲੀ ਸਾਇਰਸ ਅਜੇ ਵਿਆਹ ਨਹੀਂ ਕਰਨਾ ਚਾਹੁੰਦੀ ਹਾਲਾਂਕਿ ਉਹ ਆਪਣੇ ਮੰਗੇਤਰ ਲਿਆਮ ਹੇਮਲਵਰਥ ਦੇ ਨਾਲ ਕਾਫੀ ਖੁੱਸ਼ ਹੈ। ਦੋਵੇਂ ਸਾਲ 2009 ਤੋਂ ਇਕੱਠੇ ਹਨ। ਹਾਲ ਹੀ 'ਚ ਜਦੋਂ ਮਾਈਲੀ ਨੂੰ ਵਿਆਹ ਬਾਲੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਨੇ ਵਿਆਹ ਬਾਰੇ ਅਜੇ ਕੁਝ ਨਹੀਂ ਸੋਚਿਆ।

PunjabKesari
ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਦੌਰਾਨ ਮਾਈਲੀ ਨੇ ਕਿਹਾ ਕਿ ਮੈਂ ਵਿਆਹ ਕਰਨ ਤੋਂ ਪਹਿਲਾਂ ਬਹੁਤ ਕੁਝ ਕਰਨਾ ਚਾਹੁੰਦੀ ਹਾਂ। ਮੈਨੂੰ ਨਹੀਂ ਪਤਾ ਅੱਗੇ ਕੀ ਹੋਵੇਗਾ ਪਰ ਜੇਕਰ ਮੈਨੂੰ ਆਪਣੀ ਖੁਸ਼ੀ ਲਈ ਵਿਆਹ ਕਰਨਾ ਪਿਆ ਤਾਂ ਮੈਂ ਇਸ ਬਾਰੇ ਸੋਚਾਂਗੀ। ਫਿਲਹਾਲ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਅਜੇ ਵਿਆਹ ਕਰਾਂਗੀ।

PunjabKesari
ਦੱਸਣਯੋਗ ਹੈ ਕਿ ਅਜੇ ਮਾਈਲੀ ਆਪਣੇ 6ਵੇਂ ਸਟੂਡੀਓ ਐਲਬਮ ਯੰਗਰ ਨਾਓ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਦਾ ਪਹਿਲਾ ਸਟੂਡੀਓ ਐਲਬਮ ਸਾਲ 2007 'ਚ ਆਇਆ ਸੀ। ਇਸ ਦਾ ਨਾਂ ਮੀਟ ਮਾਈਲੀ ਸਾਇਰਸ ਸੀ, ਜੋ ਕਿ ਬਹੁਤ ਪਾਪੁਲਰ ਹੋਇਆ ਸੀ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News