ਸੰਗੀਤ ਸੈਰੇਮਨੀ 'ਚ ਦਿਖਿਆ ਮਿਲਿੰਦ-ਅੰਕਿਤਾ ਦਾ ਸੂਫੀਆਨਾ ਇਸ਼ਕ (ਵੀਡੀਓ)

4/22/2018 12:32:56 PM

ਮੁੰਬਈ (ਬਿਊਰੋ)— ਸੁਪਰ ਮਾਡਲ ਮਿਲਿੰਦ ਸੋਮਣ ਅਤੇ ਅੰਕਿਤਾ ਕੰਵਰ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਨ ਜਾ ਰਹੇ ਹਨ। ਹਾਲ ਹੀ 'ਚ ਵਿਆਹ ਤੋਂ ਪਹਿਲਾਂ ਹੋਣ ਵਾਲੀ ਹਲਦੀ ਰਸਮ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸੰਗੀਤ ਸੈਰੇਮਨੀ ਦੌਰਾਨ ਮਿਲਿੰਦ ਅਤੇ ਅੰਕਿਤਾ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ। ਮਿਲਿੰਦ ਨੇ ਅੰਕਿਤਾ ਨਾਲ ਮਸ਼ਹੂਰ ਬਾਲੀਵੁੱਡ ਗੀਤ 'ਤੇਰੇ ਵਾਸਤੇ ਮੇਰਾ ਇਸ਼ਕ ਸੂਫੀਆਨਾ' ਗੀਤ 'ਤੇ ਡਾਂਸ ਕੀਤਾ। ਸੰਗੀਤ ਸੈਰੇਮਨੀ 'ਚ ਅੰਕਿਤਾ ਨੇ ਪਿੰਕ ਕਲਰ ਦੀ ਸਾੜ੍ਹੀ ਪਹਿਨੀ ਹੋਈ ਸੀ, ਉੱਥੇ ਹੀ ਮਿਲਿੰਦ ਬਲੂ ਕੁੜਤੇ 'ਚ ਕਾਫੀ ਹੈਂਡਸਮ ਲੱਗ ਰਹੇ ਹਨ।

 

A post shared by Filmy Monkey (@filmy_monkey) on

ਦੱਸਣਯੋਗ ਹੈ ਕਿ ਸ਼ਨੀਵਾਰ ਸਵੇਰੇ ਤੋਂ ਹੀ ਮਿਲਿੰਦ ਅਤੇ ਅੰਕਿਤਾ ਕੰਵਰ ਦੀ ਹਲਦੀ ਅਤੇ ਮਹਿੰਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦੋਵੇਂ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। 52 ਸਾਲ ਦੇ ਮਿਲਿੰਦ ਸੋਮਣ 25 ਸਾਲ ਛੋਟੀ ਗਰਲਫਰੈਂਡ ਅੰਕਿਤਾ ਕੰਵਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News