Pics : ਵਿਆਹ ਤੋਂ ਬਾਅਦ ਪਤਨੀ ਨਾਲ ਮਿਲਿੰਦ ਨੇ ਕਰਵਾਇਆ ਪਹਿਲਾ ਹੌਟ ਫੋਟੋਸ਼ੂਟ

7/9/2018 4:32:20 PM

ਮੁੰਬਈ (ਬਿਊਰੋ)— ਅਭਿਨੇਤਾ ਮਿਲਿੰਦ ਸੋਮਨ ਨੇ 22 ਅਪ੍ਰੈਲ ਨੂੰ ਆਪਣੀ ਗਰਲਫਰੈਂਡ ਅੰਕਿਤਾ ਕੰਵਰ ਨਾਲ ਵਿਆਹ ਕਰਵਾ ਲਿਆ ਸੀ। ਦੋਵਾਂ ਦੇ ਵਿਆਹ ਦੀ ਤਸਵੀਰਾਂ ਅਤੇ ਵੀਡੀਓਜ਼ ਖੂਬ ਚਰਚਾ ਵਿਚ ਰਹੇ ਸਨ। ਵਿਆਹ ਤੋਂ ਬਾਅਦ ਦੋਵਾਂ ਦਾ ਪਹਿਲਾ ਫੋਟੋਸ਼ੂਟ ਸਾਹਮਣੇ ਆਇਆ ਹੈ। ਜਿਸ ਵਿਚ ਦੋਵਾਂ ਦੀ ਕੈਮਿਸਟਰੀ ਫੈਨਜ਼ ਦਾ ਦਿਲ ਜਿੱਤ ਰਹੀ ਹੈ।
PunjabKesari
ਇਹ ਫੋਟੋਸ਼ੂਟ ਲੈਦਰ ਟਰੈਵਲ ਐਕਸੈਸਰੀਜ਼ ਬਰੈਂਡ ਲਈ ਸੀ। ਵਾਇਰਲ ਹੋ ਰਹੇ ਇਸ ਫੋਟੋਸ਼ੂਟ ਦਾ ਥੀਮ Mates 6or Life ਸੀ। ਤਸਵੀਰਾਂ ਵਿਚ ਦੋਵਾਂ ਦਾ ਕਲਾਸੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
PunjabKesari
ਦੱਸ ਦੇਈਏ ਕਿ ਅੰਕਿਤਾ ਨਾਲ ਮਿਲਿੰਦ ਦਾ ਇਹ ਦੂਜਾ ਵਿਆਹ ਹੈ। ਪਹਿਲਾਂ ਉਨ੍ਹਾਂ ਨੇ 2006 ਵਿਚ ਅਦਾਕਾਰਾ ਮਿਲਿਨ ਜੈਮਪੇਨੋਈ ਨਾਲ ਵਿਆਹ ਕੀਤਾ ਸੀ ਪਰ ਦੋਵੇਂ ਤਿੰਨ ਸਾਲ ਬਾਅਦ ਵੱਖਰੇ ਹੋ ਗਏ।  ਦੋਵਾਂ ਦਾ ਤਲਾਕ ਵੀ ਹੋ ਗਿਆ।
PunjabKesari
ਅੰਕਿਤਾ ਅਤੇ ਮਿਲਿੰਦ ਦੀ ਉਮਰ 'ਚ ਕਾਫ਼ੀ ਫਾਸਲਾ ਹੈ। ਮਿਲਿੰਦ 52 ਸਾਲ ਦੇ ਹਨ ਅਤੇ ਅੰਕਿਤਾ 27 ਦੀ ਹੈ। ਉਮਰ ਦੇ ਇਸ ਫ਼ਾਸਲੇ ਕਾਰਨ ਵੀ ਦੋਵਾਂ ਦਾ ਰਿਲੇਸ਼ਨ ਚਰਚਾ 'ਚ ਰਿਹਾ ਸੀ।
PunjabKesari
ਮਿਲਿੰਦ ਦੀ ਤਰ੍ਹਾਂ ਉਨ੍ਹਾਂ ਦੀ ਪਤਨੀ ਵੀ ਵਰਕਆਊਟ ਅਤੇ ਫਿਟਨੇਸ ਦਾ ਕਾਫੀ ਧਿਆਨ ਰੱਖਦੀ ਹੈ। ਦੋਵੇਂ ਵਿਆਹ ਤੋਂ ਬਾਅਦ ਵੀ ਆਪਣੇ ਪਿਆਰ ਦਾ ਇਜ਼ਹਾਰ ਸੋਸ਼ਲ ਮੀਡੀਆ 'ਤੇ ਕਰਦੇ ਨਜ਼ਰ ਆਉਂਦੇ ਹਨ।PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News