ਵਰ੍ਹੇਗੰਢ 'ਤੇ ਰੋਮਾਂਟਿਕ ਹੋਏ ਮਿਲਿੰਦ ਸੋਮਨ, ਸਾਂਝੀ ਕੀਤੀ ਵੀਡੀਓ

Tuesday, April 23, 2019 11:16 AM
ਵਰ੍ਹੇਗੰਢ 'ਤੇ ਰੋਮਾਂਟਿਕ ਹੋਏ ਮਿਲਿੰਦ ਸੋਮਨ, ਸਾਂਝੀ ਕੀਤੀ ਵੀਡੀਓ

ਮੁੰਬਈ(ਬਿਊਰੋ)— ਬਾਲੀਵੁੱਡ 'ਚ ਕਈ ਫਿਲਮਾਂ 'ਚ ਕੰਮ ਕਰ ਚੁਕੇ ਮਿਲਿੰਦ ਸੋਮਨ ਨੂੰ ਸਾਰੇ ਹੀ ਜਾਣਦੇ ਹੋਣਗੇ। ਇਨ੍ਹਾਂ ਨੇ ਆਪਣੀ ਐਕਟਿੰਗ ਨਾਲ ਸਾਰਿਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਫਿਟਨੈੱਸ ਦੀ ਬੁੱਕ 'ਚ ਸਭ ਤੋਂ ਪਹਿਲਾ ਨਾਮ ਮਿਲਿੰਦ ਸੋਮਨ ਦਾ ਹੀ ਆਉਂਦਾ ਹੈ। ਉਨ੍ਹਾਂ ਨੇ ਆਪਣੀ ਗਰਲਫਰੈਂਡ ਨਾਲ ਪਿਛਲੇ ਸਾਲ 22 ਅਪ੍ਰੈਲ ਨੂੰ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਨੂੰ 1 ਸਾਲ ਹੋ ਚੁੱਕਿਆ ਹੈ। ਇਸ ਖਾਸ ਮੌਕੇ 'ਤੇ ਕਪਲ ਨੇ ਇੰਸਟਾ ਅਕਾਊਂਟ 'ਤੇ ਵਿਆਹ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਨਾਲ ਹੀ ਰੋਮਾਂਟਿਕ ਕੈਪਸ਼ਨ ਲਿਖ ਇਕ-ਦੂਜੇ ਨੂੰ ਵਰ੍ਹੇਗੰਢ ਦੀ ਮੁਬਾਰਕਬਾਦ ਦਿੱਤੀ ਹੈ।

 
 
 
 
 
 
 
 
 
 
 
 
 
 

This last year has been beautiful, but not as beautiful as you ❤ stay happy always @ankita_earthy !! . . #happyanniversary #mylove #youandme #forever . . . Thank you @moniapinto10 @face.entt

A post shared by Milind Usha Soman (@milindrunning) on Apr 22, 2019 at 2:42am PDT


ਦੱਸ ਦੇਈਏ ਕਿ ਦੋਵਾਂ ਦੀ ਉਮਰ 'ਚ ਵੱਡੇ ਅੰਤਰ ਨੂੰ ਲੈ ਕੇ ਉਨ੍ਹਾਂ ਦਾ ਵਿਆਹ ਕਾਫੀ ਚਰਚਾ 'ਚ ਵੀ ਰਿਹਾ।  ਵਿਆਹ ਦੀਆਂ ਰਸਮਾਂ ਨਾਲ ਜੁੜੀ ਵੀਡੀਓ ਸ਼ੇਅਰ ਕਰਦੇ ਹੋਏ ਮਿਲਿੰਦ ਸੋਮਨ ਨੇ ਲਿਖਿਆ,''ਪਿਛਲਾ ਸਾਲ ਬੇਹੱਦ ਖੂਬਸੂਰਤ ਰਿਹਾ ਪਰ ਤੁਹਾਡੇ ਜਿਨ੍ਹਾਂ ਖੂਬਸੂਰਤ ਨਹੀਂ, ਹਮੇਸ਼ਾ ਖੁਸ਼ ਰਹੋ ਅੰਕਿਤਾ।'' ਉਥੇ ਹੀ ਅੰਕਿਤਾ ਨੇ ਆਪਣੇ ਇੰਸਟਾ 'ਤੇ ਵੀ ਇਹ ਅਨਸੀਨ ਵੀਡੀਓ ਸ਼ੇਅਰ ਕੀਤਾ ਹੈ, ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ,''ਪਿਛਲਾ ਇਕ ਸਾਲ ਖੁਸ਼ੀਆਂ ਨਾਲ ਭਰਿਆ ਹੋਇਆ ਬੀਤਿਆ, ਇਕ ਅਜਿਹਾ ਸਾਥ ਜਿਸ ਦਾ ਮੈਂ ਹਮੇਸ਼ਾ ਸੁਪਨਾ ਦੇਖਿਆ ਸੀ, ਤੁਹਾਡਾ ਹੋਣਾ ਮੇਰੇ ਸੰਸਾਰ ਨੂੰ ਅਤੇ ਖੂਬਸੂਰਤ ਬਣਾਉਂਦਾ ਹੈ। ਹਰ ਦਿਨ ਤੂੰ ਮੈਨੂੰ ਬਿਹਤਰ ਬਣਾਉਂਦੇ ਹੋ।''

 
 
 
 
 
 
 
 
 
 
 
 
 
 

A year has passed in utter joy. A companionship I always dreamt of. Your existence beautifies my world. Every day you make me better. There’s so much happiness to be your’s forever @milindrunning . . #anniversaryvibes #youandi #togetherforever #theultrahusband Thank you @moniapinto10 and @face.entt for the memories ❤️

A post shared by Ankita Konwar (@ankita_earthy) on Apr 21, 2019 at 5:44am PDT


ਸ਼ੇਅਰ ਕੀਤੇ ਗਏ ਵੀਡੀਓ 'ਚ ਮਿਲਿੰਦ ਅਤੇ ਅੰਕਿਤਾ ਵਿਆਹ ਦੀਆਂ ਰਸਮਾਂ ਨੂੰ ਨਿਭਾ ਰਹੇ ਹਨ, ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਲਾੜਾ-ਲਾੜੀ ਦੇ ਜੋੜੇ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ। ਵਿਆਹ, ਸੰਗੀਤ ਅਤੇ ਮਹਿੰਦੀ ਦੀਆਂ ਰਸਮਾਂ ਕੈਪਚਰ ਕੀਤੀਆਂ ਗਈਆਂ ਹਨ, ਮਿਲਿੰਦ ਅਤੇ ਅੰਕਿਤਾ ਡਾਂਸ ਕਰਦੇ ਹੋਏ ਵੀ ਨਜ਼ਰ  ਆਏ, ਸੋਸ਼ਲ ਮੀਡਿਆ 'ਤੇ ਫੈਨਜ਼ ਵੀ ਕਪਲ ਨੂੰ ਐਨੀਵਰਸਰੀ ਦੀਆਂ ਵਧਾਈਆਂ  ਦੇ ਰਹੇ ਹਨ।


Edited By

Manju

Manju is news editor at Jagbani

Read More