Pics: ਮਿਲਿੰਦ ਸੋਮਨ ਨੇ 25 ਸਾਲ ਛੋਟੀ ਗਰਲਫਰੈਂਡ ਨਾਲ ਕਰਵਾਇਆ ਵਿਆਹ
4/22/2018 2:58:35 PM
ਮੁੰਬਈ (ਬਿਊਰੋ)— ਮਸ਼ਹੂਰ ਮਾਡਲ ਮਿਲਿੰਦ ਸੋਮਨ ਨੇ ਆਪਣੇ ਤੋਂ 25 ਸਾਲ ਛੋਟੀ ਗਰਲਫਰੈਂਡ ਅੰਕਿਤਾ ਕੰਵਰ ਨਾਲ ਐਤਵਾਰ ਨੂੰ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਐਤਵਾਰ ਸਵੇਰੇ ਅਲੀ ਬਾਗ 'ਚ ਵਿਆਹ ਕਰਵਾਇਆ ਤੇ ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅੰਕਿਤਾ ਤੇ ਮਿਲਿੰਦ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਰੋਕ ਲਗਾਉਂਦਿਆਂ ਮਿਲਿੰਦ ਤੇ ਅੰਕਿਤਾ ਨੇ ਵਿਆਹ ਕਰਵਾ ਲਿਆ ਹੈ। ਦੋਵਾਂ ਦੇ ਵਿਆਹ 'ਚ ਉਨ੍ਹਾਂ ਦੇ ਘਰਵਾਲੇ ਤੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ। ਦੋਵਾਂ ਨੇ ਆਸਾਮ ਤੇ ਮਹਾਰਾਸ਼ਟਰ ਦੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ।
ਦੋਵਾਂ ਵਲੋਂ ਭਾਵੇਂ ਹੀ ਆਪਣੇ ਵਿਆਹ ਨੂੰ ਲੈ ਕੇ ਕੁਝ ਵੀ ਨਾ ਕਿਹਾ ਗਿਆ ਹੋਵੇ ਪਰ ਇਹ ਤਸਵੀਰਾਂ ਦੋਵਾਂ ਦੇ ਵਿਆਹ ਦਾ ਸਬੂਤ ਹਨ। ਵਿਆਹ 'ਚ ਅੰਕਿਤਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ ਤੇ ਇਸ ਦੌਰਾਨ ਉਹ ਕ੍ਰੀਮ ਤੇ ਗੋਲਡਨ ਕਲਰ ਦੀ ਪ੍ਰੰਪਾਰਿਕ ਸਾੜ੍ਹੀ 'ਚ ਨਜ਼ਰ ਆਈ, ਉਥੇ ਮਿਲਿੰਦ ਵੀ ਮੈਚਿੰਗ ਸ਼ੇਰਵਾਨੀ 'ਚ ਦਿਖਾਈ ਦਿੱਤੇ।
ਮਿਲਿੰਦ ਨੇ ਇਕ ਇੰਟਰਵਿਊ 'ਚ ਆਪਣੀ ਅੰਕਿਤਾ ਨਾਲ ਹੋਈ ਪਹਿਲੀ ਮੁਲਾਕਾਤ ਬਾਰੇ ਦੱਸਿਆ ਸੀ, 'ਮੈਂ ਉਸ ਨੂੰ ਇਕ ਨਾਈਟ ਕਲੱਬ 'ਚ ਮਿਲਿਆ ਸੀ। ਮੈਂ ਕਦੇ ਨਾਈਟ ਕਲੱਬ ਨਹੀਂ ਜਾਂਦਾ, ਸ਼ਾਇਦ ਮੈਂ ਇਸੇ ਲਈ ਉਥੇ ਗਿਆ ਸੀ। ਮੈਂ ਕਿਸੇ ਹੋਰ ਨਾਲ ਨੱਚ ਰਿਹਾ ਸੀ ਕਿ ਉਦੋਂ ਮੈਂ ਉਸ ਨੂੰ ਦੇਖਿਆ। ਮੈਂ ਉਸ ਨੂੰ ਆਪਣਾ ਨੰਬਰ ਦਿੱਤਾ ਤੇ ਕਿਹਾ ਕਿ ਉਹ ਮੈਨੂੰ ਕਾਲ ਕਰ ਸਕਦੀ ਹੈ। ਉਸ ਨੇ ਅਗਲੇ ਦਿਨ ਮੈਨੂੰ ਕਾਲ ਕੀਤੀ ਤੇ ਉਦੋਂ ਤੋਂ ਅਸੀਂ ਇਕ-ਦੂਜੇ ਨੂੰ ਮਿਲ ਰਹੇ ਹਾਂ।'
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ