25 ਸਾਲ ਛੋਟੀ ਪ੍ਰੇਮਿਕਾ ਨਾਲ ਮਿਲਿੰਦ ਅੱਜ ਬੱਝੇਗਾ ਵਿਆਹ ਦੇ ਬੰਧਨ ''ਚ, ਦੇਖੋ ਮਹਿੰਦੀ ਦੀਆਂ ਤਸਵੀਰਾਂ

4/21/2018 4:22:47 PM

ਮੁੰਬਈ(ਬਿਊਰੋ)— 52 ਸਾਲ ਦੇ ਐਕਟਰ ਮਿਲਿੰਦ ਸੋਮਨ 27 ਸਾਲ ਦੀ ਪ੍ਰੇਮਿਕਾ ਅੰਕਿਤਾ ਕੰਵਰ ਨਾਲ 21 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵੇਂ ਅਲੀਬਾਗ 'ਚ ਪਰਿਵਾਰ ਤੇ ਕਰੀਬੀ ਦੋਸਤਾਂ ਦੀ ਮੌਜ਼ੂਦਗੀ 'ਚ ਵਿਆਹ ਕਰਵਾਉਣਗੇ। ਵਿਆਹ ਦੀਆਂ ਤਿਆਰੀਆਂ ਨਾਲ ਜੁੜੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
PunjabKesari
ਇਨ੍ਹਾਂ ਤਸਵੀਰਾਂ ਅੰਕਿਤਾ ਨੇ ਹਥਾਂ 'ਤੇ ਮਹਿੰਦੀ ਲਾਈ ਹੋਈ ਹੈ। ਇਸ ਦੌਰਾਨ ਅੰਕਿਤਾ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
PunjabKesari
ਕੇਲੇ ਦੇ ਪੱਤਿਆਂ ਤੇ ਫੁੱਲਾਂ ਨਾਲ ਸਾਰੀ ਡੇਕੋਰੇਸ਼ਨ ਕੀਤੀ ਹੋਈ ਹੈ। 
PunjabKesari
ਦੱਸਣਯੋਗ ਹੈ ਕਿ ਮਿਲਿੰਦ ਦਾ ਇਹ ਦੂਜਾ ਵਿਆਹ ਹੈ। ਮਿਲਿੰਦ ਨੇ ਜੁਲਾਈ 2006 'ਚ ਫ੍ਰੇਂਚ ਅਦਾਕਾਰਾ 'Mylene Jampanoi' ਨਾਲ ਵਿਆਹ ਕਰਵਾਇਆ ਸੀ।
PunjabKesari
ਹਾਲਾਂਕਿ ਤਿੰਨ ਸਾਲ ਇਕੱਠੇ ਰਹਿਣ ਤੋਂ ਬਾਅਦ ਇਹ ਕੱਪਲ 2009 'ਚ ਵੱਖ ਹੋ ਗਿਆ ਸੀ।
PunjabKesari
ਮਿਲਿੰਦ ਕਰੀਬ ਡੇਢ ਸਾਲ ਤੋਂ ਅੰਕਿਤਾ ਨੂੰ ਡੇਟ ਕਰ ਰਿਹਾ ਹੈ। ਦੋਵਾਂ ਦੇ ਪਰਿਵਾਰ ਇਸ ਰਿਸ਼ਤੇ ਤੋਂ ਖੁਸ਼ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News