ਟੀ. ਵੀ. ਸ਼ੋਅ ''ਜਗਜਨਨੀ ਮਾਂ ਵੈਸ਼ਨੋ ਦੇਵੀ'' ਨਾਲ ਮਿਲਿੰਦ ਸੋਮਨ ਕਰਨਗੇ ਛੋਟੇ ਪਰਦੇ ''ਤੇ ਡੈਬਿਊ

9/14/2019 11:40:50 AM

ਚੰਡੀਗੜ੍ਹ (ਬਿਊਰੋ) — ਸਟਾਰ ਭਾਰਤ ਕਾਫੀ ਸਮੇਂ ਤੋਂ ਪੌਰਾਣਿਕ ਸ਼ੋਅਜ਼ ਬਣਾਉਣ ਵਿਚ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ, ਜਿਸ ਵਿਚ 'ਦੇਵੋਂ ਕੇ ਦੇਵ ਮਹਾਦੇਵ' ਅਤੇ ਹੁਣੇ-ਹੁਣੇ 'ਰਾਧਾ ਕ੍ਰਿਸ਼ਨ' ਵਰਗੇ ਸ਼ੋਅਜ਼ ਸਫਲਤਾ ਦੀਆਂ ਪੌੜੀਆਂ ਪਾਰ ਕਰ ਰਹੇ ਹਨ। ਇਸੇ ਕੜੀ 'ਚ ਹੁਣ ਸਟਾਰ ਭਾਰਤ ਦਾ ਅਗਲਾ ਸ਼ੋਅ ਆਰਿਹਾ ਹੈ 'ਜਗਜਨਨੀ ਮਾਂ ਵੈਸ਼ਨੋ ਦੇਵੀ–ਕਹਾਨੀ ਮਾਤਾ ਰਾਨੀ ਕੀ', ਜੋ 30 ਸਤੰਬਰ ਨੂੰ ਆਨਏਅਰ ਹੋਣ ਜਾ ਰਿਹਾ ਹੈ।

ਖਬਰਾਂ ਅਨੁਸਾਰ ਇਸ ਸ਼ੋਅ 'ਚ ਬਾਲੀਵੁੱਡ ਅਭਿਨੇਤਾ ਮਿਲਿੰਦ ਸੋਮਨ ਭਗਵਾਨ ਸ਼ਿਵ ਦਾ ਕਿਰਦਾਰ ਨਿਭਾਉਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਗਵਾਨ ਸ਼ਿਵ ਦੇ ਕਿਰਦਾਰ ਲਈ ਅਭਿਨੇਤਾ ਮੋਹਿਤ ਰੈਨਾ ਨੂੰ ਚੁਣਿਆ ਗਿਆ ਸੀ ਪਰ ਕੰਮ ਦੇ ਰੁਝੇਵੇਂ ਕਰਕੇ ਉਨ੍ਹਾਂ ਨੇ ਇਸ ਰੋਲ ਲਈ ਇਨਕਾਰ ਕਰ ਦਿੱਤਾ। ਅਜਿਹੀ ਸਥਿਤੀ ਵਿਚ ਹੁਣ ਇਹ ਕਿਰਦਾਰ ਮਿਲਿੰਦ ਸੋਮਨ ਨਿਭਾਉਣਗੇ। ਸੂਤਰਾਂ ਅਨੁਸਾਰ ਮਿਲਿੰਦ ਸੋਮਨ ਟੀ. ਵੀ. 'ਤੇ ਪਹਿਲੀ ਵਾਰ ਇਕ ਭਗਵਾਨ ਦੇ ਰੂਪ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਤਰ੍ਹਾਂ ਦਾ ਕਿਰਦਾਰ ਨਹੀਂ ਨਿਭਾਇਆ ਹੈ, ਇਸ ਲਈ ਉਹ ਆਪਣੇ ਫੈਨਜ਼ ਦਾ ਰਿਏਕਸ਼ਨ ਦੇਖਣ ਲਈ ਬਹੁਤ ਹੀ ਬੈਚੇਨ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News