80 ਦੀ ਉਮਰ ''ਚ ਮਿਲਿੰਦ ਦੀ ਮਾਂ ਨੇ ਲਾਏ 16 ਪੁਸ਼ਅੱਪ, ਵੀਡੀਓ ਵਾਇਰਲ

Tuesday, May 14, 2019 10:55 AM
80 ਦੀ ਉਮਰ ''ਚ ਮਿਲਿੰਦ ਦੀ ਮਾਂ ਨੇ ਲਾਏ 16 ਪੁਸ਼ਅੱਪ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਤੇ ਮਾਡਲ ਮਿਲਿੰਦ ਸੋਮਨ ਨੇ 'ਮਦਰਸ ਡੇ' ਦੇ ਖਾਸ ਮੌਕੇ 'ਤੇ ਸਾਰੀ ਦੁਨੀਆ ਦੀਆਂ ਮਹਿਲਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਪਰ ਉਨ੍ਹਾਂ ਦੇ ਸ਼ੁੱਭਕਾਮਨਾਵਾਂ ਦੇਣ ਦਾ ਤਰੀਕਾ ਬੇਹੱਦ ਖਾਸ ਅੰਦਾਜ਼ ਸੀ, ਜੋ ਇਨ੍ਹੀਂ ਦਿਨੀਂ ਚਰਚਾ 'ਚ ਬਣਿਆ ਹੋਇਆ ਹੈ। ਦਰਅਸਲ ਮਿਲਿੰਦ ਸੋਮਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਦੀ 80 ਸਾਲ ਦੀ ਮਾਂ ਸਾੜ੍ਹੀ ਨਾਲ ਪੁਸ਼ਅੱਪ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਮਿਲਿੰਦ ਨੇ ਸਭ ਨੂੰ ਫਿੱਟ ਰਹਿਣ ਦੀ ਸਲਾਹ ਵੀ ਦਿੱਤੀ।

 
 
 
 
 
 
 
 
 
 
 
 
 
 

While taking care of us and everyone else around, very often our mothers neglect to look after themselves. This mothers day let's show our love for our mothers by helping them stay fit & motivating them to invest in themselves. It's never too late. Usha Soman, my mother. 80 years young. #mothersday #love #mom #momgoals #fitwomen4fitfamilies #fitness #fitnessmotivation #healthylifestyle #fitterin2019 #livetoinspire make every day mother's day!!!!! 😃😃😃

A post shared by Milind Usha Soman (@milindrunning) on May 12, 2019 at 3:00am PDT


ਦੱਸ ਦਈਏ ਕਿ ਸਮੁੰਦਰ ਕੰਢੇ ਇਸ ਵੀਡੀਓ 'ਚ ਮਿਲਿੰਦ ਵੀ ਆਪਣੀ ਮਾਂ ਨਾਲ 16 ਪੁਸ਼ਅੱਪ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਿਖਿਆ, ''ਕਦੇ ਵੀ ਬਹੁਤ ਦੇਰ ਨਹੀਂ ਹੁੰਦੀ। ਊਸ਼ਾ ਸੋਮਨ, ਮੇਰੀ ਮਾਂ, 80 ਸਾਲ। ਹਰ ਦਿਨ ਨੂੰ 'ਮਦਰਸ ਡੇ' ਬਣਾਓ।'' ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ, ''ਇਹ ਵੀਡੀਓ ਸਾਰੀਆਂ ਮਾਂਵਾਂ ਲਈ ਹੈ। ਆਪਣੇ ਲਈ ਰੋਜ਼ਾਨਾ ਥੋੜ੍ਹਾ ਸਮਾਂ ਕੱਢੋ ਭਾਵੇਂ ਉਹ ਪੰਜ ਮਿੰਟ ਹੋਣ ਜਾਂ ਹੋਣ 10 ਮਿੰਟ, ਜਿੰਨਾ ਵੀ ਹੋ ਸਕੇ ਮੈਨੇਜ ਕਰੋ। ਅਸੀਂ ਤੁਹਾਨੂੰ ਸਭ ਨੂੰ ਸੁਪਰ ਫਿੱਟ ਦੇਖਣਾ ਚਾਹੁੰਦੇ ਹਾਂ। ਹੈੱਪੀ ਮਦਰਸ ਡੇ।''


ਦੱਸਣਯੋਗ ਹੈ ਕਿ ਮਿਲਿੰਦ ਸੋਮਨ ਦੀ ਮਾਂ ਨੇ ਅਜਿਹਾ ਕੁਝ ਪਹਿਲੀ ਵਾਰ ਨਹੀਂ ਕੀਤਾ, ਇਸ ਤੋਂ ਪਹਿਲਾ ਵੀ ਉਹ ਕਾਫੀ ਵਾਰ ਅਜਿਹੀਆਂ ਵੀਡੀਓਜ਼ ਕਾਰਨ ਸੁਰਖੀਆਂ ਬਟੋਰ ਚੁੱਕੇ ਹਨ। ਮਿਲਿੰਦ ਸੋਮਨ ਦੀ ਮਾਂ ਜਦੋਂ 70 ਸਾਲ ਦੀ ਸੀ ਤਾਂ ਉਨ੍ਹਾਂ ਨੇ ਨੰਗੇ ਪੈਰ ਮੈਰਾਥਨ 'ਚ ਹਿੱਸਾ ਲਿਆ ਸੀ ਤੇ ਇਸ ਨਾਲ ਪਲੈਂਕਸ ਵੀ ਕੀਤੇ ਸੀ। ਮਿਲਿੰਦ ਨਾਲ ਹੋਰ ਵੀ ਕਈ ਸਟਾਰਸ ਨੇ ਆਪਣੀ ਮਾਂ ਨਾਲ ਬਿਤਾਏ ਖੂਬਸੂਰਤ ਪਲਾਂ ਨੂੰ ਸ਼ੇਅਰ ਕੀਤਾ।

 
 
 
 
 
 
 
 
 
 
 
 
 
 

1min 20sec plank for Mother's day! Not her personal best but good all the same :) #live2inspire #Nextispushups #78 #UshaSoman #NeverGiveUp #KeepMoving

A post shared by Milind Usha Soman (@milindrunning) on May 15, 2017 at 8:09pm PDT


Edited By

Sunita

Sunita is news editor at Jagbani

Read More