ਕੱਲ ਰਿਲੀਜ਼ ਹੋਵੇਗਾ ''ਮਿੰਦੋ ਤਸੀਲਦਾਰਨੀ'' ਫਿਲਮ ਦਾ ਪਹਿਲਾ ਗੀਤ

Friday, June 7, 2019 8:09 PM
ਕੱਲ ਰਿਲੀਜ਼ ਹੋਵੇਗਾ ''ਮਿੰਦੋ ਤਸੀਲਦਾਰਨੀ'' ਫਿਲਮ ਦਾ ਪਹਿਲਾ ਗੀਤ

ਜਲੰਧਰ (ਬਿਊਰੋ) - 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਨਵੇਂ ਵਿਸ਼ੇ ਵਾਲੀ ਹਾਸਿਆਂ ਭਰਪੂਰ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦਾ ਟਰੇਲਰ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਦਰਸ਼ਕ ਫਿਲਮ ਦੇ ਮਿਊਜ਼ਿਕ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।ਫਿਲਮ ਦੀ ਟੀਮ ਵੱਲੋਂ ਕੱਲ ਨੂੰ ਫਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ। 'ਵੀਰੇ ਦੀਏ ਸਾਲੀਏ' ਨਾਂ ਦੇ ਇਸ ਗੀਤ ਨੂੰ ਗਿੱਪੀ ਗਰੇਵਾਲ, ਰਾਜਵੀਰ ਜਵੰਦਾ ਤੇ ਮੰਨਤ ਨੂਰ ਨੇ ਗਾਇਆ ਹੈ।ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ।ਜਦੋਂ ਕਿ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਜੱਸ ਰਿਕਾਰਡਸ ਦੇ ਲੇਬਲ ਹੇਠ ਇਸ ਗੀਤ ਨੂੰ ਕੱਲ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਵੇਗਾ।

 
 
 
 
 
 
 
 
 
 
 
 
 
 

After Huge Response To The Trailer❤ We Are Coming Up With 1st Song Of @mindotaseeldarni 🔥 VEERE DIYE SALIYE Releasing On 8 June at 5pm Sung By The One & Only @gippygrewal with @rajvirjawandaofficial & @mannatnoormusic 🎧🎤 #mindotaseeldarni Releasing On 28 June 2019 @karamjitanmol @isharikhi @ikavitakaushik #karamjitanmol #isharikhi #kavitakaushik #rajvirjawanda #ranjivsingla #avtarsingh #happyraikoti #gurmeetsingh #munishsahni #omjeegroup #musicon #jassrecords

A post shared by Karamjit Anmol (@karamjitanmol) on Jun 6, 2019 at 9:19am PDT

ਦੱਸਣਯੋਗ ਹੈ ਕਿ ਇਸ ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ।ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਵਲੋਂ ਪ੍ਰੋਡਿਊਸ ਕੀਤੀ ਇਸ ਫਿਲਮ 'ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਅਹਿਮ ਭੂਮਿਕਾ ਨਿਭਾਈ ਹੈ।ਓਮਜੀ ਗਰੁੱਪ ਵਲੋਂ ਇਸ ਫਿਲਮ ਨੂੰ ਡਿਸਟੀਬੀਉਟ ਕੀਤਾ ਜਾਵੇਗਾ।

 


About The Author

Lakhan

Lakhan is content editor at Punjab Kesari