''ਮਿੰਦੋ ਤਸੀਲਦਾਰਨੀ'' ਦਾ ਟਾਈਟਲ ਗੀਤ ਕੱਲ ਹੋਵੇਗਾ ਰਿਲੀਜ਼

Thursday, June 20, 2019 7:56 PM
''ਮਿੰਦੋ ਤਸੀਲਦਾਰਨੀ'' ਦਾ ਟਾਈਟਲ ਗੀਤ ਕੱਲ ਹੋਵੇਗਾ ਰਿਲੀਜ਼

ਜਲੰਧਰ(ਬਿਊਰੋ) - ਆਪਣੇ ਬਾਕਮਾਲ ਟਰੇਲਰ ਅਤੇ ਹਿੱਟ ਗੀਤਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਗੀਤ 21 ਜੂਨ ਯਾਨੀ ਕਿ ਕੱਲ ਰਿਲੀਜ਼ ਹੋਵੇਗਾ। ਇਸ ਫਿਲਮ ਦੇ ਬਾਕੀ ਗੀਤਾਂ ਵਾਂਗ ਹੀ ਇਸ ਦਾ ਟਾਈਟਲ ਗੀਤ ਵੀ ਖਾਸ ਹੈ।ਜਿਸ ਨੂੰ ਗਾਇਕ ਸੰਦੀਪ ਥਿੰਦ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।ਗੀਤਕਾਰ ਕੁਲਦੀਪ ਕੰਡੀਆਰਾ ਨੇ ਇਸ ਗੀਤ ਦੇ ਬੋਲ ਲਿਖੇ ਹਨ ਤੇ ਮਿਊਜ਼ਿਕ ਜੈਸਨ ਥਿੰਦ ਨੇ ਦਿੱਤਾ ਹੈ।ਪ੍ਰਮੋਦ ਸ਼ਰਮਾ ਰਾਣਾ ਨੇ ਇਸ ਗੀਤ ਦੀ ਕ੍ਰੋਰੀਓਗ੍ਰਾਫੀ ਕੀਤੀ ਹੈ।ਜੱਸ ਰਿਕਾਰਡਸ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ, ਜਦਕਿ ਫਿਲਮ 28 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।

 
 
 
 
 
 
 
 
 
 
 
 
 
 

Get Ready For The Rocking Song 😎 @mindotaseeldarni Title Track Out Tomorrow Anytime 😎🌟 #mindotaseeldarni Releasing On 28 June 2019 #karamjitanmol #isharikhi #kavitakaushik #rajvirjawanda #ranjivsingla #avtarsingh #Kuldeepkandiara #jaisonthind #jassrecords

A post shared by Karamjit Anmol (@karamjitanmol) on Jun 20, 2019 at 4:19am PDT

ਜੇਕਰ ਫਿਲਮ 'ਮਿੰਦੋ ਤਸੀਲਦਾਰਨੀ' ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ।ਮੌਂਟੀ ਬੈਨੀਪਾਲ ਤੇ ਪਵਿਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ।ਅਵਤਾਰ ਸਿੰਘ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ।ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ।ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਇਸ ਫਿਲਮ 'ਚ ਲੀਡ ਕਿਰਦਾਰ ਨਿਭਾਅ ਰਹੇ ਹਨ।ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਡਿਸਟ੍ਰੀਬਿਊਟ ਕੀਤਾ ਜਾਵੇਗਾ।


About The Author

Lakhan

Lakhan is content editor at Punjab Kesari