ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ''ਮਿੰਦੋ ਤਸੀਲਦਾਰਨੀ'' ਦਾ ਟਰੇਲਰ (ਵੀਡੀਓ)

Friday, June 7, 2019 4:40 PM
ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ''ਮਿੰਦੋ ਤਸੀਲਦਾਰਨੀ'' ਦਾ ਟਰੇਲਰ (ਵੀਡੀਓ)

ਜਲੰਧਰ (ਬਿਊਰੋ) - 28 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦਾ ਟਰੇਲਰ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦਈਏ ਕਿ ਫਿਲਮ ਦਾ ਟਰੇਲਰ ਰਿਲੀਜ਼ ਹੁੰਦਿਆ ਜਿਥੇ ਯੂਟਿਊਬ 'ਤੇ ਟਰੈਂਡ ਕਰ ਰਿਹਾ ਸੀ ਉਥੇ ਹੀ ਹੁਣ ਤੱਕ ਫਿਲਮ ਦੇ ਟਰੇਲਰ ਨੂੰ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਚੁੱਕਾ ਹੈ। ਇਸ ਫਿਲਮ ਦੇ ਟਰੇਲਰ 'ਚ ਜਿੱਥੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਦਾ ਪਿਆਰ ਵੀ ਦੇਖਣ ਮਿਲ ਰਿਹਾ ਹੈ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਦੱਸਣਯੋਗ ਹੈ ਕਿ 'ਮਿੰਦੋ ਤਸੀਲਦਾਰਨੀ' ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਪ੍ਰੋਡਿਊਸਰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਹਨ, ਜੋ ਕਿ ਇਸ ਤੋਂ ਪਹਿਲਾਂ ਹਿੱਟ ਫਿਲਮ 'ਲਾਵਾਂ ਫੇਰੇ' ਪ੍ਰੋਡਿਊਸ ਕਰ ਚੁੱਕੇ ਹਨ। ਰਾਜਵੀਰ ਜਵੰਦਾ, ਈਸ਼ਾ ਰਿੱਖੀ, ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਇਸ ਫਿਲਮ 'ਚ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਫਿਲਮ 'ਚ ਕਾਮੇਡੀ ਤੇ ਰੋਮਾਂਸ ਦੇ ਨਾਲ-ਨਾਲ ਤਸੀਲਦਾਰਨੀ ਦਾ ਰੋਹਬ ਵੀ ਦੇਖਣ ਨੂੰ ਮਿਲੇਗਾ। ਓਮਜ਼ੀ ਗੱਰੁਪ ਵੱਲੋਂ ਇਸ ਗੀਤ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ। ਫਿਲਮ ਦਾ ਮਿਊਜ਼ਿਕ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।


About The Author

Lakhan

Lakhan is content editor at Punjab Kesari