ਮਲਾਇਕਾ-ਅਰਬਾਜ਼ ਤੋਂ ਬਾਅਦ ਇਹ ਜੋੜੀ ਲੈ ਰਹੀ ਇਕ-ਦੂਜੇ ਤੋਂ ਤਲਾਕ

10/18/2018 12:55:00 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਿਨੀਸ਼ਾ ਲਾਂਬਾ ਪਤੀ ਰਿਯਾਨ ਥਾਮ ਨਾਲ ਨਹੀਂ ਰਹਿ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਅਦਾਕਾਰਾ ਪਤੀ ਤੋਂ ਵੱਖ ਹੋ ਗਈ ਹੈ, ਜਿਸ ਨੇ 3 ਸਾਲ ਪਹਿਲਾਂ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਦੋਵੋਂ ਵਲੋਂ ਕੋਈ ਕਨਫਰਮੈਸ਼ਨ ਨਹੀਂ ਆਈ। ਦੱਸ ਦੇਈਏ ਕਿ ਰਿਯਾਨ ਜੁਹੂ ਦੇ ਨਾਈਟ ਕਲੱਬ ਟ੍ਰਾਯੋਲਾਜੀ ਦਾ ਮਾਲਕ ਹੈ। ਰਿਯਾਨ ਅਦਾਕਾਰਾ ਪੂਜਾ ਬੇਦੀ ਦੇ ਕਜ਼ਨ ਲੱਗਦੇ ਹਨ।

PunjabKesari
2013 'ਚ ਹੋਈ ਸੀ ਦੋਵਾਂ ਦੀ ਪਹਿਲੀ ਮੁਲਾਕਾਤ
'ਬਿੱਗ ਬੌਸ 8' ਦੀ ਅਦਾਕਾਰਾ ਕੰਟੇਸਟੈਂਟ ਮਿਨੀਸ਼ਾ ਤੇ ਰਿਯਾਨ ਦੀ ਮੁਲਾਕਾਤ ਸਾਲ 2013 'ਚ ਇਕ ਆਮ ਦੋਸਤ ਦੇ ਤੌਰ 'ਤੇ ਹੋਈ ਸੀ। ਪਹਿਲੀ ਮੁਲਾਕਾਤ 'ਚ ਹੀ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ ਸਨ। ਦੋ ਸਾਲ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਦੋਵਾਂ ਦੇ ਵਿਆਹ ਦੀ ਖਬਰ ਪੂਜਾ ਬੇਦੀ ਨੇ ਟਵੀਟ ਕਰਕੇ ਦਿੱਤੀ ਸੀ। 33 ਸਾਲ ਦੀ ਮਿਨੀਸ਼ਾ ਇਕ ਹਰਿਆਣਵੀ ਜੱਟ ਨਾਲ ਸੰਬੰਧ ਰੱਖਦੀ ਹੈ। ਉਸ ਦਾ ਜਨਮ 18 ਜਨਵਰੀ 1985 ਨੂੰ ਨਵੀਂ ਦਿੱਲੀ 'ਚ ਹੋਇਆ ਸੀ। ਮਿਨੀਸ਼ਾ ਦੇ ਪਿਤਾ ਦਾ ਨਾਂ ਕੇਵਲ ਅਤੇ ਮਾਂ ਦਾ ਨਾਂ ਮੰਜੂ ਲਾਂਬਾ ਹੈ। 

PunjabKesari
ਪੜ੍ਹਾਈ ਦੌਰਾਨ ਸ਼ੁਰੂ ਕੀਤੀ ਸੀ ਮਾਡਲਿੰਗ
ਮਿਨੀਸ਼ਾ ਜਦੋਂ ਦਿੱਲੀ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੀ ਸੀ ਤਾਂ ਉਸ ਦੌਰਾਨ ਉਸ ਨੇ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਉਸ ਨੇ ਕਈ ਨਾਮੀ ਬ੍ਰਾਂਡਸ ਲਈ ਵਿਗਿਆਪਨ ਕੀਤੇ ਹਨ। ਇਕ ਵਿਗਿਆਪਨ ਦੀ ਸ਼ੂਟਿੰਗ ਦੌਰਾਨ ਡਾਇਰੈਕਟਰ ਸੁਜੀਤ ਸਰਕਾਰ ਨੇ ਆਪਣੀ ਫਿਲਮ 'ਯਹਾਂ' ਆਫਰ ਕੀਤੀ ਸੀ। ਇਹ ਫਿਲਮ ਸਾਲ 2005 'ਚ ਰਿਲੀਜ਼ ਹੋਈ ਸੀ, ਜਿਸ ਲਈ ਮਿਨੀਸ਼ਾ ਫਿਲਮਫੇਅਰ ਦੇ ਬੈਸਟ ਡੈਬਿਊ ਐਵਾਰਡਜ਼ ਲਈ ਨਾਮੀਨੇਟ ਹੋਈ ਸੀ।

PunjabKesari
'ਬਚਨਾ ਏ ਹਸੀਨੋਂ' ਨਾਲ ਮਿਲੀ ਪਛਾਣ
ਉਂਝ ਤਾਂ ਮਿਨੀਸ਼ਾ ਨੇ 'ਯਹਾਂ' ਤੋਂ ਬਾਅਦ 'ਕਾਪਰੇਟ', 'ਹਨੀਮੂਨ ਟ੍ਰੇਵਲਸ ਪ੍ਰਾਈਟੇਵ ਲਿਮਿਟੇਡ' ਤੇ 'ਦਸ ਕਹਾਣੀਆਂ' ਵਰਗੀਆਂ ਫਿਲਮਾਂ 'ਚ ਸਪੋਰਟਿੰਗ ਕਿਰਦਾਰ ਨਿਭਾਏ ਪਰ ਉਸ ਨੇ ਅਸਲੀ ਪਛਾਣ ਸਾਲ 2008 'ਚ ਰਿਲੀਜ਼ ਹੋਈ ਫਿਲਮ 'ਬਚਨਾ ਏ ਹਸੀਨੋਂ' ਨਾਲ ਮਿਲੀ। ਇਸ ਫਿਲਮ 'ਚ ਰਣਬੀਰ ਕਪੂਰ, ਦੀਪਿਕਾ ਪਾਦੂਕੋਣ ਤੇ ਬਿਪਾਸ਼ਾ ਬਸੁ ਵੀ ਸੀ।

PunjabKesari
'ਬਿੱਗ ਬੌਸ 8' 'ਚ ਰਹੀ ਚਰਚਾ 'ਚ
'ਬਿੱਗ ਬੌਸ 8' ਦੌਰਾਨ ਮਿਨੀਸ਼ਾ ਕਾਫੀ ਸੁਰਖੀਆਂ 'ਚ ਬਣੀ ਰਹੀ ਸੀ। ਉਸ ਦੇ ਆਰਿਆ ਬੱਬਰ ਬਾਰੇ ਖਬਰ ਆਈ ਸੀ ਕਿ ਉਹ ਵਿਸ਼ੇਸ਼ ਰਣਨੀਤੀ ਦੇ ਤਹਿਤ ਸ਼ੋਅ ਦਾ ਹਿੱਸਾ ਬਣੇ ਸਨ। ਹਾਲਾਂਕਿ ਬਾਅਦ 'ਚ ਦੋਵਾਂ ਨੇ ਆਪਸੀ ਸਮਝਦਾਰੀ ਨਾਲ ਇਹ ਮਾਮਲਾ ਸੁਲਝਾ ਲਿਆ ਸੀ ਅਤੇ ਬਾਹਰ ਤੋਂ ਬਾਅਦ ਮਿਨੀਸ਼ਾ ਨੇ ਕਿਹਾ ਸੀ ਕਿ ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ।

PunjabKesari
5 ਸਾਲ ਤੋਂ ਹੈ ਗੁੰਮਨਾਮ
ਮਿਨੀਸ਼ਾ ਪਿਛਲੇ 5 ਸਾਲਾਂ ਤੋਂ ਗੁੰਮਨਾਮ ਹੈ। ਉਹ ਆਖਰੀ ਵਾਰ ਸਾਲ 2013 'ਚ ਫਿਲਮ 'ਜਿਲਾ ਗਾਜ਼ਿਆਬਾਦ' 'ਚ ਨਜ਼ਰ ਆਈ ਸੀ। ਬਾਲੀਵੁੱਡ ਨਾਲ ਹੀ ਉਹ ਪੰਜਾਬੀ ਫਿਲਮਾਂ 'ਚ ਵੀ ਕਾਫੀ ਸਰਗਰਮ ਰਹੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News