ਕੈਲਾਸ਼ ਖੇਰ ਨੇ ਗਾਇਆ ਧਾਰਮਿਕ ਐਨੀਮੈਟਿਡ ਫਿਲਮ 'ਚ ਗੀਤ, ਕੱਲ ਹੋਵੇਗਾ ਰਿਲੀਜ਼

5/13/2019 8:55:35 PM

ਜਲੰਧਰ (ਬਿਊਰੋ)— 5 ਜੂਨ ਨੂੰ ਪੰਜਾਬ ਤੇ ਹੋਰਨਾਂ ਸੂਬਿਆਂ 'ਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਧਾਰਮਿਕ ਐਨੀਮੈਟਿਡ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਦਾ ਹਾਲ ਹੀ 'ਚ ਟਰੇਲਰ ਰਿਲੀਜ਼ ਹੋਇਆ ਸੀ। ਦਰਸ਼ਕਾਂ ਵਲੋਂ ਇਸ ਦੇ ਟਰੇਲਰ ਨੂੰ ਖੂਬ ਸਰਾਹਿਆ ਗਿਆ ਸੀ। ਹੁਣ ਇਸ ਧਾਰਮਿਕ ਐਨੀਮੈਟਿਡ ਫਿਲਮ ਦਾ ਟਾਈਟਲ ਟਰੈਕ 'ਮੀਰੀ ਪੀਰੀ' ਕੱਲ ਯਾਨੀ ਕਿ 14 ਜੂਨ ਨੂੰ ਰਿਲੀਜ਼ ਹੋਵੇਗਾ। ਇਸ ਧਾਰਮਿਕ ਗੀਤ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨੇ ਗਾਇਆ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਬਾਲੀਵੁੱਡ ਦੇ ਕੈਲਾਸ਼ ਖੇਰ ਪਹਿਲੀ ਵਾਰ ਕਿਸੇ ਧਾਰਮਿਕ ਐਨੀਮੈਟਿਡ ਫਿਲਮ ਲਈ ਗੀਤ ਗਾ ਰਹੇ ਹਨ। ਇਸ ਗੀਤ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਗੀਤ ਨੂੰ ਕਲਮਬੱਧ ਗੀਤਕਾਰ ਬੀਰ ਸਿੰਘ ਨੇ ਕੀਤਾ ਹੈ ਤੇ ਕੁਲਜੀਤ ਸਿੰਘ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ।

'ਦਾਸਤਾਨ-ਏ-ਮੀਰੀ ਪੀਰੀ' ਫਿਲਮ ਦੇ ਇਸ ਟਾਈਟਲ ਗੀਤ ਨੂੰ ਵੱਡੀ ਮਿਊਜ਼ਿਕ ਕੰਪਨੀ 'ਵਾਈਟ ਹਿੱਲ ਮਿਊਜ਼ਿਕ' ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਛਟਮਪੀਰ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਗੁਰਜੋਤ ਸਿੰਘ ਆਹਲੂਵਾਲੀਆ ਨੇ ਲਿਖੀ ਹੈ। ਇਸ ਫਿਲਮ ਦੇ ਪ੍ਰੋਡਿਊਸਰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ ਤੇ ਨਵਦੀਪ ਕੌਰ ਹਨ। ਬਲਰਾਜ ਸਿੰਘ ਤੇ ਨੋਬਲਪ੍ਰੀਤ ਸਿੰਘ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News