ਫਿਲਮ ''ਮਿਰਜ਼ਾ ਜੂਲੀਅਟ'' ਦਾ ਨਵਾਂ ਪੋਸਟਰ ਹੋਇਆ ਰਿਲੀਜ਼

3/29/2017 10:15:16 AM

ਮੁੰਬਈ—ਬਾਲੀਵੁੱਡ ''ਚ ਫਿਲਮ ''ਤੇਰੇ ਨਾਮ'' ਨਾਲ ਡੈਬਿਊ ਕਰਨ ਵਾਲੇ ਦਰਸ਼ਨ ਕੁਮਾਰ ਆਪਣੀ ਅਗਲੀ ਫਿਲਮ ''ਚ ਜਲਦੀ ਨਜ਼ਰ ਆਉਣਗੇ। ਦਰਸ਼ਨ ਦੀ ਫਿਲਮ ''ਮਿਰਜ਼ਾ ਜੂਲੀਅਟ'' ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਨਾਮ ਤੋਂ ਸਾਫ ਹੈ ਕਿ ਇਹ ਇਕ ਲਵ ਥ੍ਰਿਲਰ ਸਟੋਰੀ ਹੈ ਅਤੇ ਇਸ ਦਾ ਨਿਰਦੇਸ਼ਨ ਰਾਜੇਸ਼ ਰਾਮ ਸਿੰਘ ਨੇ ਕੀਤਾ ਹੈ।
ਨਿਰਦੇਸ਼ਨ ਰਾਜੇਸ਼ ਦੱਸਦੇ ਹਨ ਕਿ ਫਿਲਮ ਦੀ ਸ਼ੂਟਿੰਗ ਯੂ. ਪੀ. ਦੇ ਮਿਰਜਾਪੁਰ, ਬਨਾਰਸ ਅਤੇ ਹਿਮਾਚਲ ਦੇ ਧਮਰਸ਼ਾਲਾ ''ਚ ਕੀਤੀ ਗਈ ਹੈ। ਫਿਲਮ ਦਾ ਅਜੇ ਦੇਵਗਨ ਨਾਲ ਵੀ ਕਨੈਕਸ਼ਨ ਹੈ, ਦਰਅਸਲ ਅਜੇ ਨੇ ਫਿਲਮ ਦਾ ਨਾਂ ਰੱਖਣ ''ਚ ਮਦਦ ਕੀਤੀ।
ਇਹ ਪੋਸਟਰ ਆਲੋਚਕ ਤਰਨ ਆਦਰਸ਼ ਨੇ ਵੀ ਆਪਣੇ ਅਕਾਉਂਟ ਟਵਿੱਟਰ ''ਤੇ ਸ਼ੇਅਰ ਕੀਤਾ ਹੈ। ਇਸ ''ਚ ਹੀਰੋ ਦੇ ਕਿਰਦਾਰ ਦਾ ਨਾਂ ''ਮਿਰਜ਼ਾ'' ਅਤੇ ਹੀਰੋਇਨ ਦਾ ਨਾਂ ''ਜੂਲੀਅਟ'' ਹੈ। ਫਿਲਹਾਲ ਫਿਲਮ ਕਿਵੇਂ ਦੀ ਹੋਵੇਗੀ ਇਹ ਦੇਖਣ ਲਈ ਰਿਲੀਜ਼ ਤੱਕ ਇੰਤਜ਼ਾਰ ਕਰਨਾ ਪਵੇਗਾ। ਪੋਸਟਰ ਨਾਲ ਸਾਫ ਜ਼ਾਹਿਰ ਹੈ ਕਿ ਇਹ ਫਿਲਮ 7 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News