Review ''Mirza Juuliet'' : ਇੱਥੇ ਰੋਮੀਓ ਨਹੀਂ ਮਿਰਜਾ ਹੋਇਆ ਜੂਲੀਅਟ ਦਾ ਦੀਵਾਨਾ

Friday, April 07, 2017 1:26 PM
ਮੁੰਬਈ— ਹੀਰ ਰਾਝਾਂ, ਰੋਮੀਓ-ਜੂਲੀਅਟ ਅਤੇ ਲੈਲਾ ਮਜਨੂੰ ਦੀਆਂ ਕਹਾਣੀਆਂ ਨੂੰ ਲੈ ਕੇ ਕਈ ਫਿਲਮਾਂ ਬਣਾਈਆਂ ਗਈਆਂ ਹਨ, ਪਰ ਅਜਿਹੀ ''ਮਿਰਜਾ ਜੂਲੀਅਟ'' ਦੇ ਪ੍ਰੇਮ ਕਹਾਣੀ ਨੂੰ ਨਵੇਂ ਅੰਦਾਜ਼ ''ਚ ਨਿਰਮਾਤਾ ਰਾਜੇਸ਼ ਰਾਮ ਸਿੰਘ ਨੇ ਬਣਾ ਕੇ ਪੇਸ਼ ਕੀਤਾ ਹੈ। ਇਸ ਫਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ।
ਜਦੋ ਮਿਰਜ਼ਾ ਮਿਲਿਆ ਜੂਲੀਅਟ ਨੂੰ
♦ ਇਹ ਕਹਾਣੀ ਇਲਾਹਾਬਾਦ ਦੇ ਧਰਮਰਾਜ ਸ਼ੁੱਕਲਾ (ਪ੍ਰਿਯਾਸ਼ੂ ਚੈਟਰਜੀ) ਦੀ ਭੈਣ ਜੂਲੀ ਸ਼ੁੱਕਲਾ (ਪੀਆ ਵਾਜਪਈ) ਅਤੇ ਮਿਰਜਾ (ਦਰਸ਼ਨ ਕੁਮਾਰ) ਦੀ ਹੈ। ਜੂਲੀ ਬਚਪਨ ਤੋਂ ਹੀ ਸਭ ਦੀ ਲਾਡਲੀ, ਨਿਡਰ ਹੈ ਅਤੇ ਆਪਣੇ ਆਲੇ ਦੁਆਲੇ ਰਹਿੰਦੇ ਲੋਕਾਂ ਨੂੰ ਇਸ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰਵਾਉਂਦੀ ਹੈ। ਜੂਲੀ ਦਾ ਵਿਆਹ ਸ਼ਹਿਰ ਦੇ ਦਬੰਗ ਦੇ ਬੇਟੇ ਰਾਜਨ (ਚੰਦਨ ਰਾਏ ਸੰਨਿਆਲ) ਨਾਲ ਪੱਕਾ ਹੋ ਜਾਂਦਾ ਹੈ, ਜੋ ਉਸ ਨਾਲ ਵਿਆਹ ਤੋਂ ਪਹਿਲਾ ਹੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਕਹਾਣੀ ''ਚ ਟਵਿੱਸਟ ਉਸ ਸਮੇਂ ਆਉਂਦਾ ਹੈ, ਜਦੋ ਮਿਰਜਾ ਅਤੇ ਜੂਲੀਅਟ ਦੇ ਵਿਚਕਾਰ ਪਿਆਰ ਹੋ ਜਾਂਦਾ ਹੈ।
ਉੱਤਰੀ ਸਾਈਡ ਚਲ ਸਕਦੀ ਹੈ ਫਿਲਮ
♦ ਇਹ ਫਿਲਮ ''ਚ ਅਦਾਕਾਰਾ ਪੀਆ ਵਾਜਪਈ ਨੇ ਸਹਿਜ ਕਿਰਦਾਰ ਨਿਭਾਇਆ ਹੈ। ਇਸ ''ਚ ਇਕ ਖਾਸ ਰਵੱਈਏ ਕਰਕੇ ਕਿਰਦਾਰ ''ਚ ਦਿਖਾਈ ਦਿੰਦੀ ਹੈ। ਇਸ ''ਚ ਦਰਸ਼ਨ ਕੁਮਾਰ ਅਤੇ ਚੰਦਨ ਰਾਏ ਸੰਨਿਆਲ ਦਾ ਕੰਮ ਵੀ ਚੰਗਾ ਹੈ, ਪ੍ਰਿਯਾਸ਼ੂ ਚੈਟਰਜ਼ੀ ਨੂੰ ਇਕ ਵੱਖਰੀ ਰੂਪ ''ਚ ਦੇਖਣ ਇਕ ਖਾਸ ਹੋਵੇਗਾ।
ਡਾਇਰੈਕਟਰ ਰਾਜੇਸ਼ ਰਾਮ ਸਿੰਘ ਨੇ ਫਿਲਮ ਨੂੰ ਪਕੜ ਬਣਾ ਕੇ ਰੱਖੀ ਹੈ ਅਤੇ ਇਸ ਨੂੰ ਸ਼ੂਟ ਵੀ ਚੰਗੀ ਲੋਕੇਸ਼ਨ ''ਤੇ ਕੀਤਾ ਹੈ। ਫਿਲਮ ਦਾ ਬੈਕਗ੍ਰਾਂਊਂਡ ਸਕੋਰ ਵੀ ਇਸ ''ਚ ਜਾਨ ਪਾਉਂਦਾ ਹੈ। ਟ੍ਰੀਟਮੈਂਟ ਅਤੇ ਕੰਸੈਪਟ ਦੇ ਹਿਸਾਬ ਨਾਲ ਫਿਲਮ ਨੂੰ ਉੱਤਰੀ ਸਾਈਡ ''ਚ ਜ਼ਿਆਦਾ ਪਸੰਦ ਕੀਤਾ ਜਾ ਸਕਦਾ ਹੈ।
ਧਾਰਮਿਕ ਦੰਗਿਆਂ ਨੂੰ ਦਰਸ਼ਾਉਣਾ ਸਹੀ ਨਹੀਂ ਲੱਗਿਆ
♦ ਫਿਲਮ ਦੀ ਲੇਂਥ ਹਾਲਾਂਕਿ 2 ਘੰਟੇ ਦੇ ਕਰੀਬ ਹੈ, ਪਰ ਐਡਟਿੰਗ ਸਹੀ ਨਾ ਹੋਣ ਕਰਕੇ ਇਹ ਕਾਫੀ ਬੋਰ ਲੱਗਦੀ ਹੈ। ਧਾਰਮਿਕ ਦੰਗੇ ਵਾਲੇ ਸੀਨ ਵੀ ਸਹੀ ਨਹੀਂ ਚੰਗੇ ਲੱਗੇ।
ਇਸ ਤਰ੍ਹਾਂ ਨਿਕਲੇਗੀ ਕਾਸਟ
♦ ਫਿਲਮ ਦਾ ਬਜਟ ਘੱਟ ਹੀ ਹੈ ਅਤੇ ਉੱਤਰ ਪ੍ਰਦੇਸ਼ ''ਚ ਸ਼ੂਟ ਕੀਤੇ ਜਾਣ ਕਰਕੇ ਇਸ ਨੂੰ ਸਬਸਿਡੀ ਵੀ ਸ਼ਾਇਦ ਚੰਗੀ ਮਿਲੇ। ਉਹ ਹੀ ਡਿਜੀਟਲ ਅਤੇ ਸੈਟਲਾਈਟ ਰਾਈਟਸ ਨਾਲ ਫਿਲਮ ਕਾਸਟ ਰਿਕਵਰੀ ਦੀ ਉਮੀਦ ਕਾਫੀ ਹੈ।