ਅਮੇਜ਼ਨ ਪ੍ਰਾਈਮ ਓਰਿਜਨਲ ਸੀਰੀਜ਼ ''ਮਿਰਜ਼ਾਪੁਰ'' ਦਾ ਟਰੇਲਰ ਰਿਲੀਜ਼ (ਵੀਡੀਓ)

10/23/2018 5:01:22 PM

ਮੁੰਬਈ (ਬਿਊਰੋ)— ਅਮੇਜ਼ਨ ਪ੍ਰਾਈਮ ਵੀਡੀਓ ਇੰਡੀਆ ਤੇ ਐਕਸਲ ਮੀਡੀਆ ਐਂਟਰਟੇਨਮੈਂਟ ਨੇ ਪ੍ਰਾਈਮ ਓਰਿਜਨਲ ਸੀਰੀਜ਼ 'ਮਿਰਜ਼ਾਪੁਰ' ਦਾ ਟਰੇਲਰ ਅੱਜ ਰਿਲੀਜ਼ ਕਰ ਦਿੱਤਾ ਹੈ। 'ਮਿਰਜ਼ਾਪੁਰ' ਐਕਸ਼ਨ ਨਾਲ ਭਰਪੂਰ ਇਹ ਇਕ ਕਾਨੂਨਹੀਨ ਭੂਮੀ ਹੈ, ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ। ਕਰਨ ਅੰਸ਼ੁਮਾਨ ਅਤੇ ਪੁਨੀਤ ਕ੍ਰਿਸ਼ਣਾ ਵਲੋਂ ਲਿਖੀ ਅਤੇ ਗੁਰਮੀਤ ਵਲੋਂ ਨਿਰਦੇਸ਼ਤ 'ਮਿਰਜ਼ਾਪੁਰ' ਇਕ ਨੌ-ਐਪੀਸੋਡ ਸੀਰੀਜ਼ ਹੈ, ਜੋ 16 ਨਵੰਬਰ, 2018 'ਚ 200 ਤੋਂ ਜ਼ਿਆਦਾ ਦੇਸ਼ਾਂ ਅਤੇ ਖੇਤਰਾਂ 'ਚ ਪ੍ਰਾਈਮ ਵੀਡੀਓ 'ਤੇ ਵਿਸ਼ੇਸ਼ ਰੂਪ 'ਚ ਸਟ੍ਰੀਮਿੰਗ ਲਈ ਉਪਲਬੱਧ ਹੋਵੇਗੀ। ਮਿਰਜ਼ਾਪੁਰ 'ਚ ਪੁਰਸਕਾਰ ਜੇਤੂ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਣ ਖਰਬੰਦਾ, ਰਸਿਕਾ ਦੁਗਲ, ਹਰਸ਼ਿਤਾ ਗੌਰ, ਅਮਿਤ ਸਿਆਲ ਅਤੇ ਕਈ ਹੋਰ ਕਲਾਕਾਰ ਸ਼ਾਮਲ ਹਨ।

ਦੱਸਣਯੋਗ ਹੈ ਕਿ 'ਮਿਰਜ਼ਾਪੁਰ' ਦੋ ਭਰਾਵਾਂ ਦੀ ਕਹਾਣੀ ਹੈ ਜੋ ਸਿਆਸਤ ਦੇ ਆਈਡੀਆ ਤੋਂ ਪ੍ਰਭਾਵਿਤ ਹਨ। ਇਹ ਇਕ ਅਜਿਹੀ ਦੁਨੀਆ ਹੈ ਜੋ ਨਸ਼ੀਲੀ ਦਵਾਈਆਂ, ਬੰਦੂਕਾਂ ਅਤੇ ਅਨਪੜਤਾ ਨਾਲ ਭਰੀ ਹੋਈ ਹੈ ਜਿੱਥੇ ਜਾਤੀ, ਸ਼ਕਤੀ, ਹੰਕਾਰ ਨਾਲ ਛੇੜਛਾੜ ਕੀਤੀ ਜਾਂਦੀ ਹੈ ਅਤੇ ਹਿੰਸਾ ਹੀ ਜੀਵਨ ਦਾ ਤਰੀਕਾ ਹੈ। ਆਯਰਨ-ਫਿਸਟੇਡ ਅਖੰਡਾਨੰਦ ਤ੍ਰਿਪਾਠੀ ਇਕ ਕਰੋੜਪਤੀ ਕਾਲੀਨ ਐਕਸਪੋਰਟਰ ਹੈ ਅਤੇ ਮਿਰਜ਼ਾਪੁਰ ਦਾ ਮਾਫੀਆ ਡੌਨ ਹੈ। ਉਸ ਦਾ ਬੇਟਾ ਮੁੰਨਾ ਇਕ ਅਢੁੱਕਵੀਂ ਸ਼ਕਤੀ ਦਾ ਭੁੱਖਾ ਹੈ, ਜੋ ਆਪਣੇ ਪਿਤਾ ਦੀ ਵਿਰਾਸਤ ਨੂੰ ਪ੍ਰਾਪਤ ਕਰਨ ਲਈ ਕੁਝ ਵੀ ਕਰ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News