''ਮਿਰਜ਼ਾਪੁਰ'' ਦੀ ਸਟਾਰ ਕਾਸਟ ਦਾ ਅਸਲ ਜ਼ਿੰਦਗੀ ''ਚ ਪੂਰਵਾਂਚਲ ਸ਼ਹਿਰ ਨਾਲ ਖਾਸ ਰਿਸ਼ਤਾ

Friday, November 9, 2018 1:17 PM
''ਮਿਰਜ਼ਾਪੁਰ'' ਦੀ ਸਟਾਰ ਕਾਸਟ ਦਾ ਅਸਲ ਜ਼ਿੰਦਗੀ ''ਚ ਪੂਰਵਾਂਚਲ ਸ਼ਹਿਰ ਨਾਲ ਖਾਸ ਰਿਸ਼ਤਾ

ਮੁੰਬਈ (ਬਿਊਰੋ)— ਪੂਰਵਾਂਚਲ 'ਚ ਫਿਲਮਾਈ ਗਈ ਐਕਸਲ ਮੀਡੀਆ ਤੇ ਐਂਟਰਟੇਨਮੈਂਟ ਦੀ ਅਗਲੀ ਸੀਰੀਜ਼ 'ਮਿਰਜ਼ਾਪੁਰ' ਦਾ ਇਸ ਖੇਤਰ ਨਾਲ ਅਸਲ ਜ਼ਿੰਦਗੀ 'ਚ ਰਿਸ਼ਤਾ ਹੈ। 'ਮਿਰਜ਼ਾਪੁਰ' ਦੇ ਦੋ ਮਹੱਤਵਪੂਰਨ ਕਿਰਦਾਰ ਪੰਕਜ ਤ੍ਰਿਪਾਠੀ ਉਰਫ ਭਈਯਾ ਅਤੇ ਅਲੀ ਫੈਜ਼ਲ ਉਰਫ ਗੁੱਡੂ ਪੰਡਿਤ ਅਸਲ ਜ਼ਿੰਦਗੀ 'ਚ ਪੂਰਵਾਂਚਲ ਸ਼ਹਿਰ ਨਾਲ ਸੰਬੰਧ ਰੱਖਦੇ ਹਨ। ਦੋਵੇਂ ਅਭਿਨੇਤਾ ਪੂਰਵਾਂਚਲ ਤੋਂ ਹਨ ਜਿੱਥੇ ਇਸ ਸੀਰੀਜ਼ ਨੂੰ ਵੱਡੇ ਪੇਮਾਨੇ 'ਤੇ ਫਿਲਮਾਇਆ ਗਿਆ ਹੈ। ਪੰਕਜ ਤ੍ਰਿਪਾਠੀ ਅਤੇ ਅਲੀ ਫੈਜ਼ਲ ਲਈ 'ਮਿਰਜ਼ਾਪੁਰ' ਦੀ ਸ਼ੂਟਿੰਗ ਪੂਰਵਾਂਚਲ 'ਚ ਕਰਨਾ ਬੇਹੱਦ ਖਾਸ ਅਨੁਭਵ ਸੀ। 'ਮਿਰਜ਼ਾਪੁਰ' ਐਕਸ਼ਨ ਨਾਲ ਭਰਪੂਰ ਵੈੱਬ ਸੀਰੀਜ਼ ਹੈ। ਇਹ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ।

ਇਹ ਦੋ ਭਰਾਵਾਂ ਦੀ ਕਹਾਣੀ ਹੈ ਜੋ ਰਾਜਨੀਤੀ ਤੋਂ ਪ੍ਰਭਾਵਿਤ ਹਨ। ਇਹ ਇਕ ਅਜਿਹੀ ਦੁਨੀਆ ਹੈ ਜਿੱਥੇ ਨਸ਼ੀਲੀ ਦਵਾਈਆਂ, ਬੰਦੂਕਾਂ ਅਤੇ ਅਨਪੜਤਾ ਭਰੀ ਹੋਈ ਹੈ।'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਨ, ਸ਼ਵੇਤਾ ਤ੍ਰਿਪਾਠੀ, ਸ਼੍ਰੇਆ ਪਿਲਗਾਂਵਕਰ, ਰਸਿਕਾ ਦੁਗਲ, ਹਰਸ਼ਿਤਾ ਗੌਰ ਅਤੇ ਅਮਿਤ ਸਿਆਲ ਵਰਗੇ ਦਮਦਾਰ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।


About The Author

Kapil Kumar

Kapil Kumar is content editor at Punjab Kesari