''ਮਿਰਜ਼ਾਪੁਰ'' ਅੱਜ ਤੋਂ ਡਿਜੀਟਲ ਪਲੇਟਫਾਰਮ ''ਤੇ ਆਪਣਾ ਜਾਦੂ ਚਲਾਉਣ ਲਈ ਤਿਆਰ

11/16/2018 4:30:53 PM

ਮੁੰਬਈ (ਬਿਊਰੋ)— 'ਮਿਰਜ਼ਾਪੁਰ' ਅੱਜ ਤੋਂ ਡਿਜੀਟਲ ਪਲੇਟਫਾਰਮ 'ਤੇ ਆਪਣਾ ਜਾਦੂ ਚਲਾਉਣ ਲਈ ਤਿਆਰ ਹੈ। ਸੋਸ਼ਲ ਮੀਡੀਆ 'ਤੇ ਨਿਰਮਾਤਾਵਾਂ ਨੇ ਇਸ ਬਾਰੇ ਐਲਾਨ ਕਰਦੇ ਹੋਏ ਸ਼ਹਿਰ ਨੂੰ ਨਵੀਂ ਪੇਸ਼ਕਸ਼ ਦੇਣ ਵਾਲੀ ਇਕ ਵੀਡੀਓ ਸ਼ੇਅਰ ਕੀਤੀ ਹੈ। ਨਜ਼ਰ ਆਉਣ ਵਾਲੀ ਹਰ ਘਟਨਾ ਅਤੇ ਕਿਰਦਾਰ ਅਸਲੀਅਤ ਦੇ ਕਾਫੀ ਕਰੀਬ ਹੈ। ਪ੍ਰਸ਼ੰਸਕ ਇਹ ਵੈੱਬ ਸੀਰੀਜ਼ ਦੇਖਣ ਲਈ ਕਾਫੀ ਉਤਸ਼ਾਹਿਤ ਹਨ। 'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ ਦਾ ਕਿਰਦਾਰ ਸ਼ਕਤੀ, ਡਰ, ਭਿਆਨਕ, ਵਫਾਦਾਰੀ ਅਤੇ ਕਾਮੇਡੀ ਨਾਲ ਭਰਪੂਰ ਹੈ। ਉੱਥੇ ਹੀ ਅਲੀ ਫੈਜ਼ਲ ਨੇ ਆਪਣੇ ਬਦਲਾਅ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਆਪਣੀ ਅਗਲੀ ਸੀਰੀਜ਼ 'ਮਿਰਜ਼ਾਪੁਰ' ਨਾਲ ਪ੍ਰਸ਼ੰਸਕਾਂ ਸਾਹਮਣੇ ਰੋਮਾਂਚਕਾਰੀ ਅਤੇ ਕਰੂਰ ਕੰਟੈਂਟ ਪੇਸ਼ ਕਰਨ ਲਈ ਤਿਆਰ ਹਨ। 'ਮਿਰਜ਼ਾਪੁਰ' ਇਕ ਅਜਿਹੀ ਦੁਨੀਆ ਹੈ ਜੋ ਨਸ਼ੀਲੀ ਦਵਾਈਆਂ, ਬੰਦੂਕਾਂ ਅਤੇ ਅਨਪੜਤਾ ਨਾਲ ਭਰੀ ਹੋਈ ਹੈ, ਜਿੱਥੇ ਜਾਤੀ, ਸ਼ਕਤੀ, ਹੰਕਾਰ ਤੇ ਤਪੱਸਿਆ ਨਾਲ ਤਸ਼ੱਦਦ ਕੀਤੀ ਜਾਂਦੀ ਹੈ ਅਤੇ ਹਿੰਸਾ ਹੀ ਸਿਰਫ ਜਿਉਣ ਦਾ ਤਰੀਕਾ ਹੈ। 'ਮਿਰਜ਼ਾਪੁਰ' ਐਕਸ਼ਨ ਸੀਨਜ਼ ਨਾਲ ਭਰਪੂਰ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ।

'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਨ, ਸ਼ਵੇਤਾ ਤ੍ਰਿਪਾਠੀ, ਸ਼੍ਰੇਆ ਪਿਲਗਾਂਵਕਰ, ਰਸਿਕਾ ਦੁਗਲ, ਹਰਸ਼ਿਤਾ ਗੌਰ ਅਤੇ ਅਮਿਤ ਸਿਆਲ ਵਰਗੇ ਦਮਦਾਰ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News